ਗੁਰੂ ਰੰਧਾਵਾ ਆਪਣੇ ਗੀਤਾਂ ਦੀ ਐਲਬਮ ਦੇ ਨਾਲ ਹੋਣਗੇ ਹਾਜ਼ਰ, ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ

written by Shaminder | February 23, 2022

ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਗੁਰੂ ਰੰਧਾਵਾ (Guru Randhawa) ਜਲਦ ਹੀ ਆਪਣੀ ਐਲਬਮ (Album) ਲੈ ਕੇ ਆ ਰਹੇ ਹਨ । ਜਿਸ ਦਾ ਬੀਤੇ ਦਿਨ ਉਨ੍ਹਾਂ ਨੇ ਐਲਾਨ ਕਰ ਦਿੱਤਾ ਹੈ । ਇਸ ਐਲਬਮ ਚੋਂ ਇੱਕ ਗੀਤ ਦੀ ਝਲਕ ਵੀ ਗਾਇਕ ਨੇ ਸਾਂਝੀ ਕੀਤੀ ਹੈ । ਇਸ ਦੇ ਨਾਲ ਹੀ ਗੁਰੂ ਰੰਧਾਵਾ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, "ਆਗਾਮੀ ਐਲਬਮ (UNSTOPPABLE) 'ਤੇ ਸਾਈਨ ਕਰੋ, ਆਓ ਸ਼ੁਰੂ ਕਰੀਏ।" ਉਸਨੇ ਅੱਗੇ ਲਿਖਿਆ, ਮੈਂ ਤੁਹਾਨੂੰ ਉਹ ਜਾਦੂ ਦਿਖਾਉਣ ਲਈ ਇੰਤਜ਼ਾਰ ਨਹੀਂ ਕਰ ਸਕਦਾ ਜੋ ਅਸੀਂ 7 ਗੀਤਾਂ 'ਤੇ ਕੀਤਾ ਹੈ। ਮੇਰਾ ਅੰਦਾਜ਼ਾ ਹੈ ਕਿ ਇਹ ਉਹ ਥਾਂ ਹੈ ਜਿੱਥੇ ਮੈਂ ਆਪਣੀ ਐਲਬਮ ਦਾ ਐਲਾਨ ਕਰ ਰਿਹਾ ਹਾਂ।

ਹੋਰ ਪੜ੍ਹੋ : ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਭਾਵੇਂ ਉਹ ਤੈਨੂੰ ਸੂਟ, ਸੂਟ ਕਰਦਾ, ਲੱਗਦੀ ਲਾਹੌਰ ਦੀ ਏ ਹੋਵੇ ਜਾਂ ਫਿਰ ਹੋਰ ਕੋਈ ਗੀਤ । ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਗੁਰੂ ਰੰਧਾਵਾ ਦੀ ਸੋਸ਼ਲ ਮੀਡੀਆ ‘ਤੇ ਲੰਮੀ ਚੌੜੀ ਫੈਨ ਫਾਲੋਵਿੰਗ ਹੈ ਅਤੇ ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ ।

Guru Randhawa image From instagram

ਪਿੱਛੇ ਜਿਹੇ ਗੁਰੂ ਰੰਧਾਵਾ ਨੇ ਗਾਇਕੀ ਦੇ ਨਾਲ ਨਾਲ ਪ੍ਰੋਡਿਊਸਰ ਦੇ ਤੌਰ ‘ਤੇ ਫ਼ਿਲਮ ਵੀ ਬਣਾਈ ਸੀ । ਜਿਸ ਦਾ ਨਾਂਅ ਸੀ ਤਾਰਾ ਮੀਰਾ ਇਸ ਫ਼ਿਲਮ ‘ਚ ਰਣਜੀਤ ਬਾਵਾ ਨੇ ਮੁੱਖ ਭੂਮਿਕਾ ਨਿਭਾਈ ਸੀ । ਗੁਰੂ ਰੰਧਾਵਾ ਕੌਮਾਂਤਰੀ ਪੱਧਰ ‘ਤੇ ਗਾਇਕ ਬਣ ਚੁੱਕੇ ਹਨ ਅਤੇ ਉਨ੍ਹਾਂ ਦੇ ਗੀਤ ਬਾਲੀਵੁੱਡ ‘ਚ ਵੀ ਵੱਜਦੇ ਸੁਣਾਈ ਦਿੰਦੇ ਹਨ ।

 

View this post on Instagram

 

A post shared by Guru Randhawa (@gururandhawa)

You may also like