ਗੁਰੂ ਰੰਧਾਵਾ ਦਾ ਨਵਾਂ ਗੀਤ 'ਆਜਾ ਨੀ ਆਜਾ' ਹੋਇਆ ਰਿਲੀਜ , ਵੇਖੋ ਵੀਡੀਓ
ਅੱਜ ਆਪਾਂ ਗੱਲ ਕਰ ਜਾ ਰਹੇ ਹਾਂ ਗਿੱਪੀ ਗਰੇਵਾਲ gippy grewal ਦੀ ਆ ਰਹੀ ਨਵੀਂ ਕਾਮੇਡੀ ਫ਼ਿਲਮ 'ਮਰ ਗਏ ਓਏ ਲੋਕੋ' ਦੇ ਗੀਤ punjabi song 'ਆਜਾ ਨੀ ਆਜਾ' ਦੀ ਜੋ ਕਿ ਅੱਜ ਰਿਲੀਜ਼ ਹੋ ਚੁੱਕਾ ਹੈ | ਇਸ ਗੀਤ ਦੇ ਬੋਲ " ਗੁਰੂ ਰੰਧਾਵਾ " ਨੇ ਖੁਦ ਹੀ ਲਿਖੇ ਹਨ ਅਤੇ ਨਾਲ ਹੀ ਸੰਗੀਤ ਵੀ ਖੁਦ ਹੀ ਦਿੱਤਾ ਹੈ | ਇਹ ਇੱਕ ਬਹੁਤ ਹੀ ਵਧੀਆ ਰੋਮਾੰਟਿਕ ਗੀਤ ਹੈ | ਉਮੀਦ ਹੈ ਕਿ ਜਿਸ ਤਰਾਂ ਇਹਨਾਂ ਦੇ ਪਹਿਲੇ ਗੀਤਾਂ ਨੂੰ ਬਹੁਤ ਪਿਆਰ ਮਿਲਿਆ ਉਸੇ ਤਰਾਂ ਇਸ ਗੀਤ ਨੂੰ ਵੀ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਵੇਗਾ |
https://www.youtube.com/watch?v=ttCFfeAF98U
ਇਹਨਾਂ ਨੇ ਆਪਣੀ ਗਾਇਕੀ ਦੀਆ ਧੁੱਮਾਂ ਦੇਸ਼ ਵਿਦੇਸ਼ ਵਿੱਚ ਪਾਈਆਂ ਹੋਈਆਂ ਹਨ ਅਤੇ ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਸੁਣਿਆਂ ਜਾਂਦਾ ਹੈ | ਪਿਛਲੇ ਸਾਲ ਦਸੰਬਰ ਵਿੱਚ ਇਹਨਾਂ ਦਾ ਇੱਕ ਗੀਤ " ਲਾਹੌਰ " ਰਿਲੀਜ਼ ਹੋਈਆਂ ਸੀ ਉਸ ਗੀਤ ਨੂੰ ਲੋਕਾਂ ਵੱਲੋ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਇਸ ਗੀਤ ਨੂੰ ਯੂਟਿਊਬ ਤੇ 100 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਗਿਆ ਹੈ |
ਜੇਕਰ ਆਪਾਂ ਇਸ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਸਪਨਾ ਪੱਬੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿਪੀ ਗਰੇਵਾਲ ਨੇ ਖੁਧ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ | ਇਹ ਫ਼ਿਲਮ 31 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਆ ਰਹੀ ਹੈ।