ਗੁਰੂ ਰੰਧਾਵਾ ਦਾ ਨਵਾਂ ਗੀਤ ‘ਡੂਬ ਗਏ’ ਹੋਇਆ ਰਿਲੀਜ਼

written by Shaminder | April 30, 2021 04:25pm

ਗਾਇਕ ਗੁਰੂ ਰੰਧਾਵਾ ਦਾ ਨਵਾਂ ਗੀਤ ‘ਡੂਬ ਗਏ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀ ਪਰਾਕ ਨੇ। ਗੀਤ ਦਾ ਵੀਡੀਓ ਰੈਮੋ ਡਿਸੂਜ਼ਾ ਨੇ ਬਣਾਇਆ ਹੈ । ਗੀਤ ਦੀ ਫੀਚਰਿੰਗ ‘ਚ ਊਰਵਸ਼ੀ ਰੌਤੇਲਾ ਅਤੇ ਗੁਰੂ ਰੰਧਾਵਾ ਨਜ਼ਰ ਆ ਰਹੇ ਹਨ । ਇਹ ਗੀਤ ਇੱਕ ਰੋਮਾਂਟਿਕ ਸੈਡ ਸੌਂਗ ਹੈ । ਜਿਸ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਇਸ ਦੇ ਵੀਡੀਓ ਨੂੰ ਬਣਾਇਆ ਗਿਆ ਹੈ ।

Guru Image From Guru Randhawa Song

ਹੋਰ ਪੜ੍ਹੋ : ਕੋਰੋਨਾ ਵਾਇਰਸ ਕਰਕੇ ਲੋਕ ਹੀ ਨਹੀਂ ਮਰੇ, ਇਨਸਾਨੀਅਤ ਵੀ ਮਰ ਗਈ, ਮੀਕਾ ਸਿੰਘ ਨੇ ਸ਼ੇਅਰ ਕੀਤਾ ਵੀਡੀਓ 

Guru Randhawa Image From Guru Randhawa Song

ਗੀਤ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ‘ਚ ਅਮੀਰੀ ਗਰੀਬੀ ਇੱਕ ਬਹੁਤ ਵੱਡੀ ਦੀਵਾਰ ਬਣ ਜਾਂਦੀ ਹੈ ।ਜਿਸ ਕਾਰਨ ਦੋਵਾਂ ਦੀਆਂ ਦੂਰੀਆਂ ਵਧ ਜਾਂਦੀਆਂ ਹਨ । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

Urvashi Image From Guru Randhawa Song

ਇਹ ਗੀਤ ਗੁਰੂ ਰੰਧਾਵਾ ਦੇ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਊਰਵਸ਼ੀ ਅਤੇ ਗੁਰੂ ਰੰਧਾਵਾ ਦੀ ਰੋਮਾਂਟਿਕ ਕਮਿਸਟਰੀ ਵੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ ।

 

View this post on Instagram

 

A post shared by Guru Randhawa (@gururandhawa)

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਊਰਵਸ਼ੀ ਰੌਤੇਲਾ ਗਾਇਕ ਸਿੰਗਾ ਦੇ ਨਾਲ ਵੀ ਪੰਜਾਬੀ ਗਾਣੇ ‘ਚ ਵਿਖਾਈ ਦਿੱਤੇ ਸਨ ।

 

You may also like