ਫਤਿਹਵੀਰ ਦੇ ਘਰ ਪਰਤੀਆਂ ਖੁਸ਼ੀਆਂ, ਛੋਟੇ ਭਰਾ ਨੇ ਲਿਆ ਜਨਮ, ਵੀਤ ਬਲਜੀਤ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

written by Shaminder | March 12, 2021

ਗਾਇਕ ਅਤੇ ਗੀਤਕਾਰ ਵੀਤ ਬਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਫਤਿਹਵੀਰ ਸਿੰਘ ਨਜ਼ਰ ਆ ਰਿਹਾ ਹੈ । ਉਹੀ ਫਤਿਹਵੀਰ ਸਿੰਘ ਜੋ ਕਿ ਸਾਲ 2019 ‘ਚ ਬੋਰਵੈੱਲ ‘ਚ ਡਿੱਗਣ ਕਾਰਨ ਮੌਤ ਹੋ ਗਈ ਸੀ ।

fatehveer Image From Veet Baljit’s Instagram

ਹੋਰ ਪੜ੍ਹੋ : ਖੁਦ ਪਾਵਰ ਬੈਂਕ ਬਣਾ ਕੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਮੁਫਤ ਵੰਡਦਾ ਹੈ ਇਹ ਬੱਚਾ

veet Image From Veet Baljit’s Instagram

ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਰਹਿਣ ਵਾਲੇ ਫਤਿਹਵੀਰ ਦੇ ਲਈ ਦੁਨੀਆ ਭਰ ‘ਚ ਅਰਦਾਸਾਂ ਕੀਤੀਆਂ ਗਈਆਂ ਸਨ । ਪਰ ਫਤਿਹਵੀਰ ਦੀ ਜਾਨ ਨਹੀਂ ਸੀ ਬਚਾਈ ਸਕੀ ।ਪਰ ਅੱਜ ਉਸ ਦੇ ਘਰ ਫਿਰ ਤੋਂ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ । ਜਿਸ ਨਾਲ ਉਸ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ ।

veet Image From Veet Baljit’s Instagram

ਵੀਤ ਬਲਜੀਤ ਨੇ ਫਤਿਹਵੀਰ ਸਿੰਘ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਬਹੁਤ ਖੁਸ਼ੀ ਦੀ ਗੱਲ ਆ ਫਤਿਹਵੀਰ ਨੇ ਆਪਣੀ ਮਾਂ ਦੀ ਕੁੱਖੋਂ ਫਿਰ ਆਪਣੇ ਛੋਟੇ ਵੀਰ ਦੇ ਰੂਪ ਚ ਜਨਮ ਲਿਆ ਮੇਰੀ ਖੁਸ਼ੀ ਦੀ ਕੋਈ ਹੱਦ ਨੀ’ ਵੀਤ ਬਲਜੀਤ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਫਤਿਹਵੀਰ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।

0 Comments
0

You may also like