
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਐਮੀ ਵਿਰਕ ਦਾ ਪੂਰਾ ਨਾਂਅ ਅਮਰਿੰਦਰ ਸਿੰਘ ਵਿਰਕ ਹੈ। ਐਮੀ ਵਿਰਕ ਇੱਕ ਮਲਟੀਟੈਲੇਂਟਿਡ ਵਿਅਕਤੀ ਹਨ, ਉਹ ਜਿਨ੍ਹਾਂ ਸੋਹਣਾ ਗਾਉਂਦੇ ਨੇ ਉਨ੍ਹੀਂ ਹੀ ਵਧੀਆ ਅਦਾਕਾਰੀ ਵੀ ਕਰਦੇ ਹਨ।
ਐਮੀ ਵਿਰਕ ਦਾ ਜਨਮ 11 ਮਈ 1992 ਪਿੰਡ ਲੋਹਾਰ ਮਾਜਰਾ, ਨਾਭਾ, ਪਟਿਆਲਾ ਵਿਖੇ ਹੋਇਆ ਸੀ। ਐਮੀ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਐਮੀ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਬਾਇਓਟੈਕਨਾਲੋਜੀ ਵਿੱਚ ਬੀ.ਐਸ.ਸੀ ਦੀ ਡਿਗਰੀ ਹਾਸਲ ਕੀਤੀ ਹੈ। ਬਹੁਮੁਖੀ ਪ੍ਰਤਿਭਾ ਦੇ ਧਨੀ ਐਮੀ ਇੱਕ ਗਾਇਕ, ਅਦਾਕਾਰ ਅਤੇ ਨਿਰਮਾਤਾ। ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਹੁਣ ਉਹ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜ਼ਨ ਕਰ ਰਹੇ ਹਨ।

ਐਮੀ ਵਿਰਕ ਨਾ ਸਿਰਫ਼ ਇੱਕ ਗਾਇਕ ਹਨ ਸਗੋਂ ਉਹ ਇੱਕ ਵਧੀਆ ਅਦਾਕਾਰ ਵੀ ਹਨ। ਆਪਣੀ ਅਦਾਕਾਰੀ ਸਦਕਾ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਪੰਜਾਬੀ ਫਿਲਮ ਅੰਗਰੇਜ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਇਹ ਫਿਲਮ ਸਾਲ 2015 'ਚ ਰਿਲੀਜ਼ ਹੋਈ ਸੀ।ਇਸ ਫਿਲਮ ਵਿੱਚ ਉਨ੍ਹਾਂ ਨੇ ਹਾਕਮ ਨਾਮੀ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ। ਲੋਕਾਂ ਨੇ ਇਸ ਕਿਰਦਾਰ ਨੂੰ ਬਹੁਤ ਪਸੰਦ ਕੀਤਾ। ਇਸ ਫਿਲਮ ਲਈ, ਉਨ੍ਹਾਂ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡਸ ਵਿੱਚ ਸਰਵੋਤਮ ਡੈਬਿਊ ਅਦਾਕਾਰ ਦਾ ਖਿਤਾਬ ਦਿੱਤਾ ਗਿਆ ਸੀ।
ਆਪਣੀ ਪਹਿਲੀ ਫਿਲਮ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ, ਐਮੀ ਵਿਰਕ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਆਪਣੇ ਫਿਲਮੀ ਕਰੀਅਰ ਵਿੱਚ ਉਨ੍ਹਾਂ ਨੇ ਇੱਕ ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਫਿਲਮਾਂ ਦੀ ਨਿੱਕਾ ਜ਼ੈਲਦਾਰ ਲੜੀ, ਕਿਸਮਤ ਅਤੇ ਕਿਸਮਤ 2 ਵਿੱਚ ਸ਼ਿਵਜੀਤ, ਹਰਜੀਤ ਵਿੱਚ ਹਰਜੀਤ ਸਿੰਘ ਅਤੇ ਅੰਗਰੇਜ਼ ਵਿੱਚ ਹਾਕਮ ਵਿੱਚ ਨਿੱਕਾ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੈ।

ਪੌਲੀਵੁੱਡ ਦੇ ਨਾਲ-ਨਾਲ ਐਮੀ ਵਿਰਕ ਨੂੰ ਬਾਲੀਵੁੱਡ ਫਿਲਮਾਂ ਵਿੱਚ ਵੀ ਚੰਗਾ ਕੰਮ ਮਿਲ ਰਿਹਾ ਹੈ। ਐਮੀ ਨੇ ਅਜੇ ਦੇਵਗਨ ਸਟਾਰਰ ਫਿਲਮ ਭੁਜ ਅਤੇ ਰਣਵੀਰ ਸਿੰਘ ਦੀ ਫਿਲਮ 83 ਵਿੱਚ ਵੀ ਕੰਮ ਕੀਤਾ ਹੈ।
ਪੰਜਾਬੀ ਫਿਲਮ ਇੰਡਸਟਰੀ 'ਚ ਐਮੀ ਵਿਰਕ ਇੱਕ ਮਸ਼ਹੂਰ ਕਲਾਕਾਰ ਹਨ, ਪਰ ਉਨ੍ਹਾਂ ਦੇ ਕਰੀਅਰ 'ਚ ਇੱਕ ਅਜਿਹੀ ਫਿਲਮ ਹੈ, ਜਿਸ ਕਾਰਨ ਉਹ ਪੂਰੇ ਦੇਸ਼ 'ਚ ਮਸ਼ਹੂਰ ਹੋ ਗਏ ਇਸ ਫਿਲਮ ਦਾ ਨਾਂ 'ਲੌਂਗ ਲਾਚੀ' ਸੀ।
ਫਿਲਮ ਦਾ ਟਾਈਟਲ ਟਰੈਕ ਕਾਫੀ ਹਿੱਟ ਰਿਹਾ ਸੀ। ਪੰਜਾਬ ਹੀ ਨਹੀਂ ਪੂਰੇ ਦੇਸ਼ ਨੇ ਗੀਤ ਨੂੰ ਪਿਆਰ ਮਿਲਿਆ। ਸਾਲ 2018 'ਚ ਰਿਲੀਜ਼ ਹੋਏ ਇਸ ਗੀਤ ਨੂੰ ਲੋਕ 4 ਸਾਲ ਬਾਅਦ ਵੀ ਸੁਣਨਾ ਪਸੰਦ ਕਰਦੇ ਹਨ। ਸਭ ਤੋਂ ਵੱਧ ਵਿਊਜ਼ ਦਾ ਰਿਕਾਰਡ ਇਸ ਗੀਤ ਦੇ ਨਾਂ ਦਰਜ ਹੈ। ਹੁਣ ਤੱਕ ਇਸ ਗੀਤ ਨੂੰ ਯੂਟਿਊਬ 'ਤੇ 140 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ। ਇਸ ਮਾਮਲੇ 'ਚ ਬਾਲੀਵੁੱਡ ਦੇ ਦਿੱਗਜ ਵੀ ਉਨ੍ਹਾਂ ਦਾ ਰਿਕਾਰਡ ਨਹੀਂ ਤੋੜ ਸਕੇ। ਉਨ੍ਹਾਂ ਦੇ ਪਿੱਛੇ ਰਣਵੀਰ ਸਿੰਘ ਹਨ ਜਿਨ੍ਹਾਂ ਦਾ ਗੀਤ ਆਂਖ ਮਾਰੇ 110 ਕਰੋੜ ਵਿਊਜ਼ ਨੂੰ ਪਾਰ ਕਰ ਚੁੱਕਾ ਹੈ।

ਹੋਰ ਪੜ੍ਹੋ : Celebrity Ranking 'ਚ ਤੇਜਸਵੀ ਪ੍ਰਕਾਸ਼ ਨੂੰ ਪਿਛੇ ਛੱਡ ਸ਼ਹਿਨਾਜ਼ ਗਿੱਲ ਨੇ ਹਾਸਲ ਕੀਤਾ ਟੌਪ ਸੈਲੀਬ੍ਰੀਟੀ ਦਾ ਖਿਤਾਬ
ਮੀਡੀਆ ਰਿਪੋਰਟਾਂ ਅਨੁਸਾਰ, ਉਸ ਦੀਆਂ ਫਿਲਮਾਂ ਅੰਗਰੇਜ਼ੀ ਅਤੇ ਕਿਸਮਤ ਹੁਣ ਤੱਕ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ ਵਿੱਚੋਂ ਇੱਕ ਹਨ। ਇਸ ਤੋਂ ਇਲਾਵਾ ਉਸ ਦੀ ਇਕ ਪ੍ਰੋਡਕਸ਼ਨ ਕੰਪਨੀ 'ਵਿਲਰਜ਼ ਫਿਲਮ ਸਟੂਡੀਓ' ਅਤੇ ਇਕ ਡਿਸਟ੍ਰੀਬਿਊਸ਼ਨ ਕੰਪਨੀ 'ਇਨ ਹਾਊਸ ਗਰੁੱਪ' ਵੀ ਹੈ।
ਜਲਦ ਹੀ ਐਮੀ ਵਿਰਕ ਆਪਣੀ ਪੰਜਾਬੀ ਫਿਲਮ ‘ਸੌਂਕਣ ਸੌਂਕਣੇ’ ਵਿੱਚ ਨਿਰਮਤ ਖਹਿਰਾ ਤੇ ਸਰਗੁਨ ਮਹਿਤਾ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਜਲਦ ਹੀ ਵਿੱਕੀ ਕੌਸ਼ਲ ਦੇ ਨਾਲ ਨਵੀਂ ਬਾਲੀਵੁੱਡ ਫਿਲਮ ਵਿੱਚ ਵੀ ਨਜ਼ਰ ਆਉਣਗੇ।