
Happy Birthday Harbhajan Mann: ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਹਰਭਜਨ ਮਾਨ ਜੋ ਕਿ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਜਿਵੇਂ ਕਿ ਸਭ ਜਾਣਦੇ ਹਨ ਉਹ ਇੱਕ ਲੰਬੇ ਸਮੇਂ ਤੋਂ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ । ਉਹ ਅਜਿਹੇ ਗਾਇਕ ਨੇ ਜਿਨ੍ਹਾਂ ਨੂੰ ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਤੱਕ ਦੇ ਸਾਰੇ ਹੀ ਦਰਸ਼ਕ ਪਸੰਦ ਕਰਦੇ ਹਨ।
ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਫੈਨਜ਼ ਤੇ ਕਲਾਕਾਰ ਵੀ ਪੋਸਟ ਪਾ ਕੇ ਗਾਇਕ ਹਰਭਜਨ ਮਾਨ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਦੀ ਪਤਨੀ ਹਰਮਨ ਮਾਨ ਨੇ ਵੀ ਆਪਣੇ ਜੀਵਨ ਸਾਥੀ ਲਈ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਪਾ ਕੇ ਵਿਸ਼ ਕੀਤਾ ਹੈ।
ਹੋਰ ਪੜ੍ਹੋ : ਗੈਰੀ ਸੰਧੂ ਦੇ ਘਰ ਹੋਈ ਚੋਰੀ, ਚੋਰਾਂ ਨੂੰ ਲਗਾਈ ਫ਼ਟਕਾਰ ਤੇ ਕਿਹਾ ਫੜ੍ਹਾਉਣ ਵਾਲੇ ਨੂੰ ਦਿੱਤਾ ਜਾਵੇਗਾ ਨਕਦ ਇਨਾਮ

ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਆਪਣੇ ਪਤੀ ਦੇ ਜਨਮਦਿਨ ਮੌਕੇ ਵੀ ਉਨ੍ਹਾਂ ਨੇ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਹਰਭਜਨ ਦੇ ਨਾਲ ਬਿਤਾਏ ਖ਼ਾਸ ਪਲਾਂ ਨੂੰ ਸਾਂਝਾ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਫੈਨਜ਼ ਕਮੈਂਟ ਕਰਕੇ ਹਰਭਜਨ ਮਾਨ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਨੇ ‘ਮੈਂ ਵਾਰੀ’, ‘ਕੰਗਨਾ’, ‘ਤਿੰਨ ਰੰਗ’, ‘ਮਾਂ’, ‘ਤੇਰੀ ਮੇਰੀ ਜੋੜੀ’, ‘ਜਾਗੋ’ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਕਾਫੀ ਲੰਬੇ ਸਮੇਂ ਬਾਅਦ ਉਹ ਇਸ ਸਾਲ ਪੀ.ਆਰ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਦੱਸ ਦਈਏ ਹਰਭਜਨ ਮਾਨ ਜੋ ਕਿ ਇਨ੍ਹੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਪੰਜਾਬ ਆਏ ਹੋਏ ਹਨ, ਉਹ ਆਪਣੇ ਜਿੱਦੀ ਪਿੰਡ ਖੇਮੂਆਣੇ ਤੋਂ ਆਪਣੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

View this post on Instagram