
Garry Sandhu's news: ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਾਈਵ ਆ ਕੇ ਆਪਣੇ ਘਰ ਵਿੱਚ ਹੋਈ ਚੋਰੀ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਇੰਗਲੈਂਡ ਸਥਿਤ ਘਰ 'ਚ ਚੋਰੀ ਹੋ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਚੋਰਾਂ ਨੂੰ ਫ਼ਟਕਾਰ ਲਗਾਈ ਹੈ।
ਹੋਰ ਪੜ੍ਹੋ : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪਾਰਟੀ: ਰਣਬੀਰ-ਆਲੀਆ ਤੋਂ ਲੈ ਕੇ ਸ਼ਾਹਰੁਖ ਖ਼ਾਨ ਤੱਕ ਨੇ ਦਿਖਾਇਆ ਸਵੈਗ

ਚੋਰਾਂ ਨੂੰ ਲਾਹਨਤਾਂ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਚੋਰਾਂ ਦਾ ਕੰਮ ਹੈ ਚੋਰੀ ਕਰਨੀ ਪਰ ਘੱਟੋ-ਘੱਟ ਚੱਪਲਾਂ ਤਾਂ ਬਾਹਰ ਲਾਹ ਕੇ ਆਇਆ ਕਰੋ, ਸਾਰੇ ਘਰ 'ਚ ਗੰਦ ਪਾ ਦਿੱਤਾ..
ਗੈਰੀ ਨੇ ਅੱਗੇ ਕਿਹਾ ਕਿ ਚੋਰ ਉਸ ਦੀ ਮਾਂ ਦੀਆਂ ਕੁਝ ਨਿਸ਼ਾਨੀਆਂ ਲੈ ਗਏ ਜੋ ਉਨ੍ਹਾਂ ਲਈ ਬੇਹੱਦ ਕੀਮਤੀ ਸਨ, ਇਸ ਤੋਂ ਇਲਾਵਾ ਪੁੱਤਰ ਦੀਆਂ ਕੁਝ ਚੀਜ਼ਾਂ ਵੀ ਚੋਰੀ ਕਰ ਲਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੋ ਕੋਈ ਚੋਰਾਂ ਨਾਲ ਸਬੰਧੀ ਜਾਣਕਾਰੀ ਦੇਵੇਗਾ ਤਾਂ ਉਸ ਨੂੰ ਪੰਜ ਹਜ਼ਾਰ ਪੌਂਡ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਜਿਹੜੀਆਂ ਚੀਜ਼ਾਂ ਉਨ੍ਹਾਂ ਨੇ ਚੋਰੀ ਕੀਤੀਆਂ ਨੇ, ਉਹ ਉਸ ਦੇ ਲਈ ਅਣਮੁੱਲੀਆਂ ਸਨ ਕਿਉਂਕਿ ਉਹ ਉਸਦੀ ਮਰਹੂਮ ਮਾਂ ਤੇ ਪੁੱਤਰ ਨਾਲ ਜੁੜੀਆਂ ਹੋਈਆਂ ਸਨ।

ਦੱਸ ਦਈਏ ਗੈਰੀ ਸੰਧੂ ਨੇ ਇਸ ਸਾਲ ਆਪਣੇ ਪੁੱਤਰ ਦੇ ਜਨਮ ਦੀ ਜਾਣਕਾਰੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਸਾਲ ਹੀ ਉਨ੍ਹਾਂ ਨੇ ਵਿਆਹ ਕਰਵਾਇਆ ਹੈ, ਇਹ ਗੱਲ ਵੀ ਉਨ੍ਹਾਂ ਨੇ ਆਪਣੇ ਇੱਕ ਇੰਟਰਵਿਊਜ਼ ਵਿੱਚ ਦੱਸੀ। ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਸੱਤਵੇਂ ਆਸਮਾਨ ‘ਤੇ ਹੈ, ਜਿਸ ਕਰਕੇ ਉਹ ਅਕਸਰ ਹੀ ਆਪਣੇ ਪੁੱਤਰ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।
