
Anant Ambani-Radhika Merchant's Engagement Party: ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਸ਼ੈਲਾ ਅਤੇ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਨੇ ਵੀਰਵਾਰ ਨੂੰ ਮੰਗਣੀ ਹੋ ਗਈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਮੁੰਬਈ 'ਚ ਅੰਬਾਨੀ ਦੇ ਘਰ ਐਂਟੀਲੀਆ 'ਚ ਇੱਕ ਗ੍ਰੈਂਡ ਪਾਰਟੀ ਰੱਖੀ ਗਈ ਸੀ, ਜਿਸ 'ਚ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
ਹੋਰ ਪੜ੍ਹੋ : ਵਿਦੇਸ਼ ‘ਚ ਛੁੱਟੀਆਂ ਦਾ ਲੁਤਫ ਲੈਂਦੀ ਕਰੀਨਾ ਕਪੂਰ ਖ਼ਾਨ ਨੇ ਆਪਣੇ ਪਤੀ ਸੈਫ ਤੇ ਬੱਚਿਆਂ ਨਾਲ ਸਾਂਝੀ ਕੀਤੀ ਕਿਊਟ ਜਿਹੀ ਤਸਵੀਰ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਰਾਜਸਥਾਨ ਤੋਂ ਮੁੰਬਈ ਪਹੁੰਚਣ 'ਤੇ ਹੋਏ ਸ਼ਾਨਦਾਰ ਸਵਾਗਤ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਤੋਂ ਬਾਅਦ ਬੀਤੀ ਰਾਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਨਾਮੀ ਕਲਾਕਾਰ ਨਜ਼ਰ ਆਏ ਸਨ।

ਰਣਬੀਰ ਕਪੂਰ, ਆਲੀਆ ਭੱਟ, ਰਣਵੀਰ ਸਿੰਘ, ਸ਼ਾਹਰੁਖ ਖਾਨ, ਜਾਨ੍ਹਵੀ ਕਪੂਰ, ਮੀਜ਼ਾਨ ਜਾਫਰੀ, ਔਰੀ ਅਤੇ ਮੀਕਾ ਸਿੰਘ ਸਮੇਤ ਕਈ ਹੋਰ ਮਸ਼ਹੂਰ ਹਸਤੀਆਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ। ਹਾਲਾਂਕਿ ਇਸ ਖਾਸ ਮੌਕੇ 'ਤੇ ਜਾਨ੍ਹਵੀ ਕਪੂਰ ਨੇ ਗੁਲਾਬੀ ਰੰਗ ਦੀ ਸਾੜ੍ਹੀ ਪਾ ਕੇ ਇਸ ਪ੍ਰੋਗਰਾਮ 'ਚ ਆਪਣੀ ਦਿਲਕਸ਼ ਅਦਾਵਾਂ ਬਿਖੇਰੀਆਂ।

ਜ਼ਿਕਰਯੋਗ ਹੈ ਕਿ ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੀ ਸਗਾਈ ਦੀ ਰਸਮ ਰਾਜਸਥਾਨ ਦੇ ਨਾਥਦੁਆਰਾ ਸਥਿਤ ਸ਼੍ਰੀਨਾਥਜੀ ਮੰਦਰ 'ਚ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ 'ਚ ਹੋਈ ਸੀ। ਦੱਸ ਦੇਈਏ ਕਿ ਅਨੰਤ ਅਤੇ ਰਾਧਿਕਾ ਇੱਕ ਦੂਜੇ ਨੂੰ ਕੁਝ ਸਾਲਾਂ ਤੋਂ ਜਾਣਦੇ ਹਨ। ਅਨੰਤ ਨੇ ਬ੍ਰਾਊਨ ਯੂਨੀਵਰਸਿਟੀ, ਯੂਐਸਏ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਜਿਓ ਅਤੇ ਰਿਲਾਇੰਸ ਰਿਟੇਲ ਵੈਂਚਰਸ ਵਿੱਚ ਬੋਰਡ ਦੇ ਮੈਂਬਰ ਵਜੋਂ ਰਿਲਾਇੰਸ ਇੰਡਸਟਰੀਜ਼ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ।
ਉਹ ਵਰਤਮਾਨ ਵਿੱਚ RIL ਦੇ ਊਰਜਾ ਕਾਰੋਬਾਰ ਦਾ ਮੁਖੀ ਹੈ। ਰਾਧਿਕਾ ਨਿਊਯਾਰਕ ਯੂਨੀਵਰਸਿਟੀ ਦੀ ਗ੍ਰੈਜੂਏਟ ਹੈ ਅਤੇ ਐਨਕੋਰ ਹੈਲਥਕੇਅਰ ਦੇ ਬੋਰਡ ਵਿਚ ਡਾਇਰੈਕਟਰ ਹੈ।
View this post on Instagram
View this post on Instagram