
Kareena Kapoor shares new pic with family: ਕਰੀਨਾ ਕਪੂਰ ਖ਼ਾਨ ਜੋ ਕਿ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਨਵੇਂ ਸਾਲ ਦੇ ਸੈਲੀਬ੍ਰੇਸ਼ਨ ਲਈ ਵਿਦੇਸ਼ ਪਹੁੰਚੀ ਹੋਈ ਹੈ। ਜਿੱਥੇ ਉਨ੍ਹਾਂ ਨੇ ਆਪਣੇ ਪੁੱਤਰ ਤੈਮੂਰ ਦਾ ਛੇਵਾਂ ਜਨਮਦਿਨ ਅਤੇ ਕ੍ਰਿਸਮਿਸ ਵੀ ਸੈਲੀਬ੍ਰੇਟ ਕੀਤਾ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਅਭਿਨੇਤਾ-ਪਤੀ ਸੈਫ ਅਲੀ ਖ਼ਾਨ ਅਤੇ ਬੱਚਿਆਂ ਤੈਮੂਰ ਅਲੀ ਖ਼ਾਨ ਅਤੇ ਜਹਾਂਗੀਰ ਅਲੀ ਖ਼ਾਨ ਨਾਲ ਇੱਕ ਤਸਵੀਰ ਸਾਂਝੀ ਕੀਤੀ।
ਉਨ੍ਹਾਂ ਸਾਰਿਆਂ ਨੇ ਨਵੇਂ ਸਾਲ ਤੋਂ ਪਹਿਲਾਂ ਆਪਣੀਆਂ ਛੁੱਟੀਆਂ ਦੌਰਾਨ ਇੱਕ ਖੁਸ਼ਹਾਲ ਪਰਿਵਾਰਕ ਫੋਟੋ ਲਈ ਪੋਜ਼ ਦਿੱਤਾ ਹੈ। ਪੂਰੇ ਪਰਿਵਾਰ ਨੂੰ ਸਵਿਟਜ਼ਰਲੈਂਡ ਵਿੱਚ ਆਪਣੀਆਂ ਛੁੱਟੀਆਂ ਦੌਰਾਨ ਆਪਣੇ ਖਾਲੀ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਹੋਰ ਪੜ੍ਹੋ : ਟਵਿੰਕਲ ਖੰਨਾ ਨੇ ਆਪਣੇ ਮਰਹੂਮ ਪਿਤਾ ਰਾਜੇਸ਼ ਖੰਨਾ ਨੂੰ ਕੀਤਾ ਯਾਦ, ਬਰਥਡੇਅ ਵਿਸ਼ ਕਰਦੇ ਹੋਏ ਹੋਈ ਭਾਵੁਕ

ਤਸਵੀਰ ਵਿੱਚ, ਕਰੀਨਾ ਅਤੇ ਸੈਫ ਜੋ ਕਿ ਬਲੈਕ ਆਉਟਫਿੱਟ ਵਿੱਚ ਨਜ਼ਰ ਆ ਰਹੇ ਹਨ। ਜਹਾਂਗੀਰ ਗੂੜ੍ਹੇ ਨੀਲੇ ਰੰਗ ਦੀ ਜੈਕੇਟ ਅਤੇ ਪੈਂਟ ਵਿੱਚ ਦਿਖਾਈ ਦੇ ਰਿਹਾ ਹੈ ਜਦੋਂ ਕਿ ਉਸਦਾ ਵੱਡੇ ਭਰਾ ਤੈਮੂਰ ਨੇ ਕਾਲੇ ਰੰਗ ਦੀ ਕਮੀਜ਼ ਦੇ ਨਾਲ ਨੀਓਨ ਹਰੇ ਰੰਗ ਦੀ ਪੈਂਟ ਪਾਈ ਹੋਈ ਹੈ।

ਤਸਵੀਰ ਵਿੱਚ ਦੇਖ ਸਕਦੇ ਹੋ ਕਰੀਨਾ ਆਪਣੇ ਪਰਿਵਾਰ ਦੇ ਨਾਲ ਸੂਰਜ ਦੀ ਧੁੱਪ ਦਾ ਆਨੰਦ ਲੈ ਰਹੀ ਹੈ। ਉਹ ਸਾਰੇ ਇੱਕ ਡਿੱਗੇ ਹੋਏ ਦਰੱਖਤ ਦੇ ਤਣੇ 'ਤੇ ਬੈਠੇ ਹੋਏ ਨੇ ਤੇ ਪੈਰਾਂ ਹੇਠ ਬਰਫ਼ ਵੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਪਿੱਛੇ ਬਲੈਕ ਰੰਗ ਦੀ ਕਾਰ ਵੀ ਖੜੀ ਹੋਈ ਦਿਖਾਈ ਦੇ ਰਹੀ ਹੈ।
ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ, ਕਰੀਨਾ ਨੇ ਲਿਖਿਆ, "ਕਾਊਂਟਡਾਊਨ ਸ਼ੁਰੂ ਹੁੰਦਾ ਹੈ... 29-12-2022 (ਸਵਿਟਜ਼ਰਲੈਂਡ ਫਲੈਗ ਇਮੋਜੀ)। ਟਿਮ ਦੇ ਮੂੰਹ ਵਿੱਚ ਇਹ ਕੀ ਹੈ? ਸਟ੍ਰਾਬੇਰੀ ਲਾਲੀਪੌਪ ਕਿਸੇ ਨੂੰ?"। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਕਰੀਨਾ ਅਤੇ ਸੈਫ 2012 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ। ਉਨ੍ਹਾਂ ਨੇ 2016 ਵਿੱਚ ਆਪਣੇ ਵੱਡੇ ਬੇਟੇ ਤੈਮੂਰ ਅਤੇ 2021 ਵਿੱਚ ਜਹਾਂਗੀਰ ਦਾ ਸੁਆਗਤ ਕੀਤਾ। ਸੈਫ ਦਾ ਕਰੀਨਾ ਦੇ ਨਾਲ ਦੂਜਾ ਵਿਆਹ ਸੀ, ਕਰੀਨਾ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਅਦਾਕਾਰਾ ਅੰਮ੍ਰਿਤਾ ਸਿੰਘ ਨਾਲ ਹੋਇਆ ਸੀ। ਅੰਮ੍ਰਿਤਾ ਤੇ ਸੈਫ ਦੇ ਵੀ ਦੋ ਬੱਚੇ ਹਨ- ਸਾਰਾ ਅਲੀ ਖ਼ਾਨ ਅਤੇ ਇਬਰਾਹਿਮ ਅਲੀ ਖ਼ਾਨ।
View this post on Instagram