ਟਵਿੰਕਲ ਖੰਨਾ ਨੇ ਆਪਣੇ ਮਰਹੂਮ ਪਿਤਾ ਰਾਜੇਸ਼ ਖੰਨਾ ਨੂੰ ਕੀਤਾ ਯਾਦ, ਬਰਥਡੇਅ ਵਿਸ਼ ਕਰਦੇ ਹੋਏ ਹੋਈ ਭਾਵੁਕ

written by Lajwinder kaur | December 29, 2022 03:12pm

Twinkle Khanna shares cutest childhood pic with Rajesh Khanna: ਅਦਾਕਾਰਾ ਟਵਿੰਕਲ ਖੰਨਾ ਨੇ ਭਾਵੇਂ ਅਦਾਕਾਰੀ ਦੇ ਖੇਤਰ ਤੋਂ ਦੂਰੀ ਬਣਾਈ ਹੈ ਪਰ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ। ਮਸ਼ਹੂਰ ਅਦਾਕਾਰ ਰਾਜੇਸ਼ ਖੰਨਾ ਦੀ ਬੇਟੀ ਟਵਿੰਕਲ ਖੰਨਾ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ ਅਤੇ ਅੱਜ ਰਾਜੇਸ਼ ਖੰਨਾ ਦੀ ਬਰਥ ਐਨੀਵਰਸਰੀ ਵੀ ਹੈ। ਜਿਸ ਕਰਕੇ ਅੱਜ ਟਵਿੰਕਲ ਨੇ ਪਿਤਾ ਰਾਜੇਸ਼ ਖੰਨਾ ਦੇ ਜਨਮਦਿਨ ਦੇ ਮੌਕੇ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਇਸ ਨੂੰ ਯਾਦਾਂ ਦੇ ਖੱਟੇ-ਮਿੱਠੇ ਪਲ ਦੱਸਿਆ। ਉਸਨੇ ਆਪਣੇ ਪਿਤਾ, ਮਰਹੂਮ ਸੁਪਰਸਟਾਰ ਰਾਜੇਸ਼ ਖੰਨਾ ਨਾਲ ਇੱਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਟਵਿੰਕਲ ਆਪਣੇ ਪਿਤਾ ਦੇ ਨਾਲ ਮੁਸਕਰਾ ਰਹੀ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ-ਵਿੱਕੀ ਕੌਸ਼ਲ ਜੰਗਲ ਸਫਾਰੀ ਦਾ ਮਜ਼ਾ ਲੈਂਦੇ ਆਏ ਨਜ਼ਰ, ਸ਼ੇਅਰ ਕੀਤੀਆਂ ਵਾਈਲਡ ਲਾਈਫ ਫੋਟੋਆਂ

rajesh khanna birth anniversary

ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਟਵਿੰਕਲ ਖੰਨਾ ਨੇ ਲਿਖਿਆ ਕਿ ‘A bittersweet ਸ਼ੇਅਰ ਬਰਥਡੇ ਅਤੇ ਜ਼ਿੰਦਗੀ ਭਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ’। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਕਮੈਂਟ ਕੀਤੇ। ਇਸ ਵਿੱਚ ਮਲਾਇਕਾ ਅਰੋੜਾ ਨੇ ਦਿਲ ਦੇ ਇਮੋਜੀ ਵੀ ਕਮੈਂਟ ਕੀਤੇ। ਇਸ ਦੇ ਨਾਲ ਹੀ ਅਭਿਨੇਤਾ ਬੌਬੀ ਦਿਓਲ ਨੇ ਵੀ ਉਨ੍ਹਾਂ ਦੀ ਪੋਸਟ 'ਤੇ ਟਿੱਪਣੀ ਕੀਤੀ ਹੈ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਟਵਿੰਕਲ ਤੇ ਰਾਜੇਸ਼ ਖੰਨਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

 

ਟਵਿੰਕਲ ਖੰਨਾ ਰਾਜੇਸ਼ ਖੰਨਾ ਦੀ ਪਹਿਲੀ ਔਲਾਦ ਹੈ। ਟਵਿੰਕਲ ਦੀ ਛੋਟੀ ਭੈਣ ਰਿੰਕੀ ਖੰਨਾ ਹੈ। ਟਵਿੰਕਲ ਨੇ ਲੰਬੇ ਸਮੇਂ ਤੱਕ ਬਾਲੀਵੁੱਡ ਵਿੱਚ ਕੰਮ ਕੀਤਾ, ਹਾਲਾਂਕਿ ਉਹ ਆਪਣੇ ਪਿਤਾ ਅਤੇ ਮਾਂ ਡਿੰਪਲ ਕਪਾਡੀਆ ਵਾਂਗ ਸਫਲਤਾ ਹਾਸਲ ਨਹੀਂ ਕਰ ਸਕੀ। ਵਰਤਮਾਨ ਵਿੱਚ ਉਹ ਇੱਕ ਲੇਖਕ ਹੈ। ਟਵਿੰਕਲ ਦਾ ਵਿਆਹ ਅਕਸ਼ੈ ਕੁਮਾਰ ਨਾਲ ਹੋਇਆ ਹੈ। ਉਨ੍ਹਾਂ ਦੇ ਦੋ ਬੱਚੇ ਹਨ, ਬੇਟਾ ਆਰਵ ਅਤੇ ਬੇਟੀ ਨਿਤਾਰਾ।

akshay kumar and twinkle

ਟਵੀਕ ਇੰਡੀਆ ਪਲੇਟਫਾਰਮ 'ਤੇ ਜੈਕੀ ਸ਼ਰਾਫ ਨਾਲ ਗੱਲਬਾਤ ਕਰਦੇ ਹੋਏ ਟਵਿੰਕਲ ਨੇ ਕੁਝ ਗੱਲਾਂ ਦਾ ਖੁਲਾਸਾ ਕੀਤਾ ਸੀ, ਜਿਸ 'ਚ ਉਸ ਨੇ ਦੱਸਿਆ ਕਿ ਜੋਤਸ਼ੀ ਨੇ ਪਿਤਾ ਰਾਜੇਸ਼ ਖੰਨਾ ਨੂੰ ਦੱਸਿਆ ਸੀ ਕਿ ਟਵਿੰਕਲ ਦਾ ਵਿਆਹ ਅਕਸ਼ੈ ਕੁਮਾਰ ਨਾਂ ਦੇ ਵਿਅਕਤੀ ਨਾਲ ਹੋਵੇਗਾ। ਇਸ ਤੋਂ ਬਾਅਦ ਰਾਜੇਸ਼ ਖੰਨਾ ਨੇ ਟਵਿੰਕਲ ਨੂੰ ਇਸ ਬਾਰੇ ਦੱਸਿਆ, ਜਿਸ 'ਤੇ ਟਵਿੰਕਲ ਨੇ ਪੁੱਛਿਆ ਕਿ ਕੌਣ ਅਕਸ਼ੈ ਕੁਮਾਰ? ਜਦੋਂ ਰਾਜੇਸ਼ ਖੰਨਾ ਨੇ ਅਕਸ਼ੈ ਕੁਮਾਰ ਨਾਲ ਵਿਆਹ ਕਰਨ ਦੀ ਗੱਲ ਦੁਹਰਾਈ ਤਾਂ ਟਵਿੰਕਲ ਦਾ ਜਵਾਬ ਸੀ ਕਿ ਮੈਂ ਉਨ੍ਹਾਂ ਨੂੰ ਜਾਣਦੀ ਵੀ ਨਹੀਂ ਹਾਂ।

 

 

View this post on Instagram

 

A post shared by Twinkle Khanna (@twinklerkhanna)

You may also like