
Katrina Kaif and Vicky Kaushal latest pics: ਸਾਲ 2022 ਅਲਵਿਦਾ ਕਹਿਣ ਤੇ ਸਾਲ 2023 ਦਾ ਸਵਾਗਤ ਕਰਨ ਸਾਰੇ ਸਿਤਾਰੇ ਆਪੋ-ਆਪਣੇ ਸਾਥੀਆਂ ਨਾਲ ਛੁੱਟੀਆਂ ਮਨਾਉਣ ਗਏ ਹਨ। ਜਿਸ ਵਿੱਚ ਬਾਲੀਵੁੱਡ ਦਾ ਕਿਊਟ ਜੋੜਾ ਵਿੱਕੀ-ਕੈਟਰੀਨਾ ਵੀ ਸ਼ਾਮਿਲ ਹਨ। ਜੀ ਹਾਂ ਵਿੱਕੀ ਤੇ ਕੈਟਰੀਨਾ ਨੇ ਆਪਣੀ ਛੁੱਟੀਆਂ ਦੇ ਲਈ ਭਾਰਤ ਨੂੰ ਹੀ ਚੁਣਿਆ ਹੈ ਤੇ ਉਹ ਰਾਜਸਥਾਨ ਵਿੱਚ ਇੱਕ-ਦੂਜੇ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੇ ਹਨ।
ਕੈਟਰੀਨਾ ਕੈਫ ਵੀ ਪਤੀ ਵਿੱਕੀ ਕੌਸ਼ਲ ਨਾਲ ਜੰਗਲ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈ ਰਹੀ ਹੈ। ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਨਾਲ ਜੰਗਲ ਵਿੱਚ ਆਰਾਮ ਕਰਦੇ ਹੋਏ ਇੱਕ ਫੋਟੋ ਸ਼ੇਅਰ ਕੀਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਜੰਗਲ 'ਚ ਚੀਤੇ ਤੋਂ ਲੈ ਕੇ ਹਿਰਨ ਤੱਕ ਕਈ ਜਾਨਵਾਰ ਦੇਖਣ ਨੂੰ ਮਿਲੇ। ਜਿਸ ਦੀਆਂ ਤਸਵੀਰਾਂ ਕੈਟਰੀਨਾ ਕੈਫ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਹੋਰ ਪੜ੍ਹੋ : ਰਾਣਾ ਰਣਬੀਰ ਨੇ ਪੁੱਤਰ ਨੂੰ ਦਿੱਤੀ ਇਹ ਖ਼ਾਸ ਸਿੱਖਿਆ, ਕਿਹਾ- ‘ਜੋ ਕਿਸੇ ਨੂੰ ਕੁਝ ਦਿੰਦੇ ਹਾਂ ਉਹ ਘੁੰਮ ਕੇ ਵਾਪਸ ਜ਼ਰੂਰ ਆਉਂਦਾ ਹੈ’

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਲਿਖਿਆ, 'ਬਿਲਕੁਲ ਜਾਦੂਈ... ਮੈਨੂੰ ਲੱਗਦਾ ਹੈ ਕਿ ਇਹ ਮੇਰੀ ਪਸੰਦੀਦਾ ਜਗ੍ਹਾ ਹੈ।' ਇਸ ਤਰ੍ਹਾਂ ਕੈਟਰੀਨਾ ਕੈਫ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਕੈਟਰੀਨਾ ਤੇ ਵਿੱਕੀ ਰੋਮਾਂਟਿਕ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦਾ ਆ ਰਿਹਾ ਹੈ।

ਕੈਟਰੀਨਾ ਕੈਫ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਸਲਮਾਨ ਖ਼ਾਨ ਦੇ ਨਾਲ ਟਾਈਗਰ 3 ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਉਨ੍ਹਾਂ ਦਾ ਅਤੇ ਸਲਮਾਨ ਖ਼ਾਨ ਦਾ ਐਕਸ਼ਨ ਸਟਾਈਲ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਉਹ ਵਿਜੇ ਸੇਤੂਪਤੀ ਨਾਲ ਮੈਰੀ ਕ੍ਰਿਸਮਸ 'ਚ ਵੀ ਨਜ਼ਰ ਆਵੇਗੀ। ਫ਼ਿਲਮ ਦਾ ਦਿਲਚਸਪ ਪੋਸਟਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਜਿਸ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਹੈ।

View this post on Instagram