ਰਾਣਾ ਰਣਬੀਰ ਨੇ ਪੁੱਤਰ ਨੂੰ ਦਿੱਤੀ ਇਹ ਖ਼ਾਸ ਸਿੱਖਿਆ, ਕਿਹਾ- ‘ਜੋ ਕਿਸੇ ਨੂੰ ਕੁਝ ਦਿੰਦੇ ਹਾਂ ਉਹ ਘੁੰਮ ਕੇ ਵਾਪਸ ਜ਼ਰੂਰ ਆਉਂਦਾ ਹੈ’

written by Lajwinder kaur | December 29, 2022 12:29pm

Rana Ranbir news: ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਕਲਾਕਾਰ ਰਾਣਾ ਰਣਬੀਰ ਜੋ ਕਿ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਕਮਾਲ ਦੀ ਲੇਖਣੀ ਕਰਕੇ ਵੀ ਜਾਣੇ ਜਾਂਦੇ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਅਦਾਕਾਰ ਹੋਣ ਦੇ ਨਾਲ ਉਹ ਇੱਕ ਮੋਟੀਵੇਸ਼ਨਲ ਸਪੀਕਰ ਵੀ ਨੇ, ਜਿਸ ਕਰਕੇ ਉਹ ਅਕਸਰ ਹੀ ਆਪਣੇ ਵੀਡੀਓਜ਼ ਤੇ ਤਸਵੀਰਾਂ ਰਾਹੀਂ ਲੋਕਾਂ ਨੂੰ ਮੋਟੀਵੇਟ ਕਰਦੇ ਰਹਿੰਦੇ ਹਨ। ਹਾਲ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਨਾਲ ਗੱਲਬਾਤ ਕਰਦੇ ਹੋਇਆਂ ਦਾ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਪੰਜਾਬੀ ਗਾਇਕ ਹਰਜੀਤ ਹਰਮਨ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪੋਸਟ ਸ਼ੇਅਰ ਕਰਕੇ ਕਹੀ ਇਹ ਗੱਲ

Image Source : Instagramਐਕਟਰ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਕਿਚਨ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਰਸੋਈ ਘਰ ਵਿੱਚ ਕੰਮ ਕਰਦੇ ਹੋਏ ਆਪਣੇ ਪੁੱਤਰ ਨਾਲ ਗੱਲ ਕਰ ਰਹੇ ਨੇ ਤੇ ਉਸ ਨੂੰ ਖ਼ਾਸ ਸਿੱਖਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਹ ਕਹਿ ਰਹੇ ਨੇ ਕਿ ਜੋ ਅਸੀਂ ਕਿਸੇ ਨੂੰ ਦਿੰਦੇ ਹਾਂ ਉਹ ਵਾਪਿਸ ਆਉਣਾ ਹੀ ਆਉਣਾ ਹੈ...ਭਾਵੇਂ ਕਿਸੇ ਦੀ ਮਦਦ ਕਰਨ, ਕਿਸੇ ਨੂੰ ਖੁਸ਼ੀ ਦੇਣਾ, ਕਿਸੇ ਨਾਲ ਠੱਗੀ ਮਾਰਨੀ ਏ, ਕਿਸੇ ਨੂੰ ਰਾਹ ਦੱਸਣਾ ਵਰਗੀਆਂ ਚੀਜ਼ਾਂ ਜੋ ਅਸੀਂ ਕਰਦੇ ਹਾਂ ਉਹ ਮੁੜ ਕੇ ਵਾਪਸ ਜ਼ਰੂਰ ਆਉਂਦੀਆਂ ਨੇ..ਜੇ ਇਹ ਗੱਲਾਂ ਸਮਝ ਆਉਣ ਤਾਂ ਰੌਲਾ ਹੀ ਮੁੱਕ ਜਾਵੇ..ਸੋ ਪੁੱਤਰ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਗੱਲ ਸਮਝ ਸਕੀਏ..’। ਇਸ ਵੀਡੀਓ ਵਿੱਚ ਰਾਣਾ ਰਣਬੀਰ ਨਜ਼ਰ ਆ ਰਹੇ ਨੇ ਤੇ ਪਰ ਉਨ੍ਹਾਂ ਦੇ ਪੁੱਤਰ ਵੀਡੀਓ ਵਿੱਚ ਨਹੀਂ ਦਿਖਾਈ ਦਿੱਤਾ ।  ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਰਾਣਾ ਰਣਬੀਰ ਦੀ ਗੱਲ ਨਾਲ ਸਹਿਮਤ ਹੁੰਦੇ ਹੋਏ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Rana Ranbir ,

ਜੇ ਗੱਲ ਕਰੀਏ ਰਾਣਾ ਰਾਣਬੀਰ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਵਿੱਚ ਫ਼ਿਲਮ ਸਨੋਅਮੈਨ ‘ਚ ਨਜ਼ਰ ਆਏ ਹਨ। ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਨੇ ਜਿਨ੍ਹਾਂ ਨੇ ਬਤੌਰ ਐਕਟਰ ਤੇ ਲੇਖਕ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇੱਕ ਬਿਹਤਰੀਨ ਅਦਾਕਾਰ ਹੋਣ ਦੇ ਨਾਲ-ਨਾਲ ਹੁਣ ਤੱਕ ਉਹ ਕਈ ਕਿਤਾਬਾਂ ਵੀ ਲਿਖ ਚੁੱਕੇ ਹਨ ।

rana ranbir image

You may also like