ਰਾਜ ਘਰਾਣੇ ਦੀ ਨੂੰਹ ਹੈ ਮੁਨਮੁਨ ਸੇਨ, ਇਸ ਤਰ੍ਹਾਂ ਹੋਈ ਸੀ ਫ਼ਿਲਮਾਂ ਵਿੱਚ ਐਂਟਰੀ

Written by  Rupinder Kaler   |  March 28th 2020 11:52 AM  |  Updated: March 28th 2020 11:52 AM

ਰਾਜ ਘਰਾਣੇ ਦੀ ਨੂੰਹ ਹੈ ਮੁਨਮੁਨ ਸੇਨ, ਇਸ ਤਰ੍ਹਾਂ ਹੋਈ ਸੀ ਫ਼ਿਲਮਾਂ ਵਿੱਚ ਐਂਟਰੀ

ਹਿੰਦੀ ਸਿਨੇਮਾ ਵਿੱਚ ਇੱਕ ਵੱਡਾ ਨਾਂਅ ਮੁਨਮੁਨ ਸੇਨ ਦਾ ਹੈ, ਉਹਨਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਮੁਨਮੁਨ ਸੇਨ ਦਾ ਜਨਮ 28 ਮਾਰਚ 1978 ਵਿੱਚ ਕੋਲਕਾਤਾ ਦੇ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ । ਉਹਨਾਂ ਦੇ ਪਿਤਾ ਬਹੁਤ ਵੱਡੇ ਕਾਰੋਬਾਰੀ ਤੇ ਮਾਂ ਸੁਚਿੱਤਰਾ ਸੇਨ ਬੰਗਾਲ ਦੀ ਮਸ਼ਹੂਰ ਅਦਾਕਾਰਾ ਸੀ । ਉਹਨਾਂ ਦੇ ਦਾਦਾ ਦੀਨਾਨਾਥ ਸੇਨ ਤ੍ਰਿਪੁਰਾ ਸਰਕਾਰ ਵਿੱਚ ਮੰਤਰੀ ਸਨ ।ਮੁਨਮੁਨ ਨੂੰ ਅਦਾਕਾਰੀ ਦੀ ਚੇਟਕ ਆਪਣੀ ਮਾਂ ਤੋਂ ਲੱਗੀ ਸੀ, ਉਹ ਅਕਸਰ ਆਪਣੀ ਮਾਂ ਦੀ ਫ਼ਿਲਮ ਦੀ ਸ਼ੂਟਿੰਗ ਦੇਖਣ ਜਾਂਦੀ ਸੀ ।

https://www.instagram.com/p/B9Xh3kYH9JI/

ਕਹਿੰਦੇ ਹਨ ਕਿ ਹੀਰੋਇਨ ਦਾ ਕਰੀਅਰ ਵਿਆਹ ਤੋਂ ਬਾਅਦ ਖਤਮ ਹੋ ਜਾਂਦਾ ਹੈ ਪਰ ਮੁਨਮੁਨ ਨਾਲ ਇਸ ਤਰ੍ਹਾਂ ਨਹੀਂ ਹੋਇਆ ਕਿਉਂਕਿ ਮੁਨਮੁਨ ਦੀ ਫ਼ਿਲਮਾਂ ਵਿੱਚ ਐਂਟਰੀ ਵਿਆਹ ਤੋਂ ਬਾਅਦ ਦੀ ਹੋਈ । ਉਹਨਾਂ ਨੇ ਰਾਜ ਘਰਾਣਾ ਨਾਲ ਸਬੰਧ ਰੱਖਣ ਵਾਲੇ ਭਾਰਤ ਦੇਵ ਵਰਮਾ ਨਾਲ ਵਿਆਹ ਕਰਵਾਇਆ । ਵਿਆਹ ਤੋਂ ਬਾਅਦ ਉਹਨਾਂ ਨੇ ਦੋ ਬੇਟੀਆਂ ਰਾਈਮਾ ਸੇਨ ਤੇ ਰਿਆ ਸੇਨ ਨੂੰ ਜਨਮ ਦਿੱਤਾ । ਉਹਨਾਂ ਦੀਆਂ ਦੋਹਾਂ ਬੇਟੀਆਂ ਨੇ ਭਾਰਤੀ ਸਿਨੇਮਾ ਵਿੱਚ ਖੂਬ ਨਾਂਅ ਕਮਾਇਆ ਹੈ ।

https://www.instagram.com/p/B9W-XctnYxG/

ਮੁਨਮੁਨ ਸੇਨ ਨੇ 1984 ਵਿੱਚ ਆਈ ਫ਼ਿਲਮ ‘ਅੰਦਰ ਬਾਹਰ’ ਨਾਲ ਸਿਨੇਮਾ ਜਗਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਫ਼ਿਲਮ ਵਿੱਚ ਜੈਕੀ ਸ਼ਰਾਫ ਤੇ ਅਨਿਲ ਕਪੂਰ ਦਿਖਾਈ ਦਿੱਤੇ ਸਨ । ਇਸ ਫ਼ਿਲਮ ਵਿੱਚ ਮੁਨਮੁਨ ਦਾ ਬਹੁਤ ਹੀ ਬੋਲਡ ਅਵਤਾਰ ਦਿਖਾਈ ਦਿੱਤਾ ਸੀ । ਜਿਸ ਕਰਕੇ ਕਾਫੀ ਹੰਗਾਮਾ ਵੀ ਹੋਇਆ । ਮੁਨਮੁਨ ਸੇਨ ਨੇ ਹਿੰਦੀ ਫ਼ਿਲਮਾਂ ਵਿੱਚ ਹੀ ਨਹੀਂ ਹੋਰ ਵੀ ਕਈ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਕੰਮ ਕੀਤਾ ।

https://www.instagram.com/p/B9W-jidHe4W/

2014 ਵਿੱਚ ਮੁਨਮੁਨ ਸੇਨ ਨੇ ਮਮਤਾ ਬੇਨਰਜੀ ਦੇ ਸਿਆਸੀ ਦਲ ਟੀਐਮਸੀ ਤੋਂ ਲੋਕ ਸਭਾ ਦੀ ਚੋਣ ਲੜੀ ਤੇ ਨੌ ਵਾਰ ਸਾਂਸਦ ਰਹਿ ਚੁੱਕੇ ਬਾਸੂਦੇਵ ਅਚਾਰੀਆ ਨੂੰ ਵੱਡੇ ਫਰਕ ਨਾਲ ਹਰਾਇਆ । 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਤੋਂ ਹਾਰ ਦਾ ਮੂੰਹ ਦੇਖਣਾ ਪਿਆ ।

https://www.instagram.com/p/B9W1jkkHUQu/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network