Father’s Day 2022: ਸਾਰਾ ਅਲੀ ਖ਼ਾਨ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਕਿਹਾ-‘Happy Father’s Day ਅੱਬਾ ਜਾਨ’
Father’s Day 2022: ਸਾਰਾ ਅਲੀ ਖ਼ਾਨ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਕਿਹਾ-‘Happy Father’s Day ਅੱਬਾ ਜਾਨ’
ਪਿਤਾ ਦਾ ਖਾਸ ਦਿਨ 19 ਜੂਨ ਨੂੰ ਪੂਰੀ ਦੁਨੀਆ 'ਚ Father’s Day ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅਤੇ ਉਸ ਦੇ ਭਰਾ ਇਬਰਾਹਿਮ ਖ਼ਾਨ ਨੇ ਵੀ ਪਿਤਾ ਸੈਫ ਅਲੀ ਖ਼ਾਨ ਨਾਲ ਪਿਤਾ ਦਿਵਸ ਨੂੰ ਸੈਲੀਬ੍ਰੇਟ ਕੀਤਾ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਸਾਰਾ ਅਲੀ ਖ਼ਾਨ ਅਤੇ ਇਬਰਾਹਿਮ ਦੇ ਪਿਤਾ ਸੈਫ ਅਲੀ ਖ਼ਾਨ ਨੂੰ ਫਾਦਰਸ ਡੇਅ 'ਤੇ ਇਕੱਠੇ ਲੰਚ ਕਰਦੇ ਦੇਖਿਆ ਗਿਆ ਹੈ।
ਹੋਰ ਪੜ੍ਹੋ : ਸੰਨੀ ਦਿਓਲ, ਬੌਬੀ ਦਿਓਲ ਤੇ ਧੀ ਈਸ਼ਾ ਦਿਓਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਿਤਾ ਧਰਮਿੰਦਰ ਨੂੰ Father’s Day ਦੀ ਦਿੱਤੀ ਵਧਾਈ

ਦਰਅਸਲ, ਫਾਦਰਜ਼ ਡੇਅ 'ਤੇ ਸਾਰਾ ਅਲੀ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਪਿਤਾ ਸੈਫ ਅਲੀ ਖ਼ਾਨ ਅਤੇ ਭਰਾ ਇਬਰਾਹਿਮ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਆਪਣੇ ਪਿਤਾ ਨੂੰ ਫਾਦਰਜ਼ ਡੇਅ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਤਸਵੀਰ 'ਚ ਸੈਫ ਅਲੀ ਖਾਨ ਸਲੇਟੀ ਰੰਗ ਦੀ ਟੀ-ਸ਼ਰਟ, ਇਬਰਾਹਿਮ ਨੀਲੇ ਰੰਗ ਦੀ ਕਮੀਜ਼ ਅਤੇ ਸਾਰਾ ਅਲੀ ਖ਼ਾਨ ਚਿੱਟੇ ਰੰਗ ਦੀ ਟੀ-ਸ਼ਰਟ 'ਚ ਨਜ਼ਰ ਆ ਰਹੇ ਹਨ। ਇਨ੍ਹਾਂ ਤਿੰਨਾਂ ਦੀ ਇਹ ਤਸਵੀਰ ਇੱਕ ਰੈਸਟੋਰੈਂਟ ਦੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਾਰਾ ਅਲੀ ਖ਼ਾਨ ਨੇ ਕੈਪਸ਼ਨ 'ਚ ਲਿਖਿਆ, 'ਹੈਪੀ ਫਾਦਰਜ਼ ਡੇ ਅੱਬਾ ਜਾਨ।' ਸਾਰਾ ਅਲੀ ਖ਼ਾਨ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ। ਜੇ ਗੱਲ ਕਰੀਏ ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣੀ ਨਵੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਅਖੀਰਲੀ ਵਾਰ ਉਹ ਅਤਰੰਗੀ ਰੇ ਫ਼ਿਲਮ 'ਚ ਨਜ਼ਰ ਆਈ ਸੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
