ਇਸ ਗੱਲ ਕਰਕੇ ਹਰਭਜਨ ਮਾਨ ਨੂੰ ਪੁੱਤਰ ਅਵਕਾਸ਼ ਮਾਨ 'ਤੇ ਹੈ ਮਾਣ,ਵੀਡੀਓ ਕੀਤਾ ਸਾਂਝਾ

written by Shaminder | January 20, 2020

ਅਵਕਾਸ਼ ਮਾਨ ਜਿੱਥੇ ਪੰਜਾਬੀ ਸੰਗੀਤ ਜਗਤ 'ਚ ਆਪਣਾ ਨਾਂਅ ਚਮਕਾ ਰਿਹਾ ਹੈ,ਉੱਥੇ ਹੀ ਅੰਗਰੇਜ਼ੀ ਸੰਗੀਤ ਜਗਤ 'ਚ ਵੀ ਉਹ ਬੁਲੰਦੀਆਂ ਨੂੰ ਛੂਹ ਰਿਹਾ ਹੈ । ਅੰਗਰੇਜ਼ੀ ਗੀਤਾਂ ਨਾਲ ਅਵਕਾਸ਼ ਮਾਨ ਨੇ ਵਿਦੇਸ਼ਾਂ 'ਚ ਧੱਕ ਪਾਈ ਹੋਈ ਹੈ ।ਉਹ ਲਗਾਤਾਰ ਅੰਗਰੇਜ਼ੀ 'ਚ ਕਈ ਗੀਤ ਕੱਢ ਰਿਹਾ ਹੈ ਜਿਸ ਕਾਰਨ ਕੈਨੇਡਾ ਦੇ ਅੰਗਰੇਜ਼ੀ ਚੈਨਲਾਂ 'ਤੇ ਵੀ ਉਨ੍ਹਾਂ ਦਾ ਬੋਲਬਾਲਾ ਹੈ । ਹੋਰ ਵੇਖੋ:ਹਰਭਜਨ ਮਾਨ ਨੇ ਪੁੱਤਰ ਅਵਕਾਸ਼ ਮਾਨ ਨਾਲ ਪੁਰਾਣੀ ਤਸਵੀਰ ਕੀਤੀ ਸਾਂਝੀ,ਲਿਖਿਆ ਇਹ ਸੁਨੇਹਾ https://www.instagram.com/p/B7gVRoVBpKS/ ਅਵਕਾਸ਼ ਮਾਨ ਦੀ ਕਈ ਅੰਗਰੇਜ਼ੀ ਚੈਨਲਾਂ ਨੇ ਇੰਟਰਵਿਊ ਕੀਤੀ ਹੈ ।ਜਿਸ 'ਚ ਉਹ ਆਪਣੇ ਸੰਗੀਤਕ ਸਫ਼ਰ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਨੇ । ਇਸ ਦਾ ਇੱਕ ਵੀਡੀਓ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । https://www.instagram.com/p/B7N6bunB7UD/ ਜਿਸ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਕਿ "ਅਵਕਾਸ਼ ਮਾਨ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਰ ਨੂੰ ਵੀ ਆਪਣੇ ਨਾਲ ਕੈ ਕੇ ਸਿਰਫ਼ ਤੁਰ ਹੀ ਨਹੀਂ ਰਿਹਾ,ਸਗੋਂ ਪੰਜਾਬੀ ਸੰਗੀਤ ਨੂੰ ਨਵੀਆਂ ਬੁਲੰਦੀਆਂ 'ਤੇ ਵੀ ਲੈ ਕੇ ਜਾ ਰਿਹਾ ਹੈ । ਬੇਹੱਦ ਫਖ਼ਰ ਹੈ ਕਿ ਅਵਕਾਸ਼ ਸਦਕਾ ਕੈਨੇਡਾ ਦੇ ਵੱਖ-ਵੱਖ ਮਨੋਰੰਜਨ ਚੈਨਲ ਦੇ ਪ੍ਰੋਗਰਾਮ 'ਚ ਪਹਿਲੀ ਵਾਰ ਪੰਜਾਬੀ ਗੀਤਾਂ ਦੀਆਂ ਝਲਕੀਆਂ ਦਿਖਾਈ ਦੇ ਰਹੀਆਂ ਹਨ'। https://www.instagram.com/p/B6_DXOWhvEI/ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਅਵਕਾਸ਼ ਮਾਨ ਨੇ ਪੰਜਾਬੀ ਗੀਤ 'ਤੇਰੇ ਵਾਸਤੇ' ਦੇ ਨਾਲ ਪੰਜਾਬੀ ਸੰਗੀਤ ਜਗਤ 'ਚ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੇ ਹਨ । ਉਨ੍ਹਾਂ ਦੇ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਪਿਆਰ ਮਿਲਿਆ ਸੀ ਅਤੇ ਹੁਣ ਉਨ੍ਹਾਂ ਨੇ ਆਪਣਾ ਅੰਗਰੇਜ਼ੀ ਗੀਤ ਵੀ ਰਿਲੀਜ਼ ਕੀਤਾ ਹੈ ।ਜਿਸ ਦੀ ਵਿਦੇਸ਼ਾਂ 'ਚ ਖੂਬ ਚਰਚਾ ਹੋ ਰਹੀ ਹੈ ।

0 Comments
0

You may also like