ਗਾਇਕ ਹਰਭਜਨ ਮਾਨ ਨੇ ਫੇਸਬੁੱਕ 'ਤੇ ਲਾਈਵ ਹੋਕੇ ਦੱਸੀ ਆਪਣੀ ਪਸੰਦ, ਵੀਡਿਓ ਵਾਇਰਲ 

Written by  Rupinder Kaler   |  June 03rd 2019 12:20 PM  |  Updated: June 03rd 2019 12:20 PM

ਗਾਇਕ ਹਰਭਜਨ ਮਾਨ ਨੇ ਫੇਸਬੁੱਕ 'ਤੇ ਲਾਈਵ ਹੋਕੇ ਦੱਸੀ ਆਪਣੀ ਪਸੰਦ, ਵੀਡਿਓ ਵਾਇਰਲ 

ਗਾਇਕ ਹਰਭਜਨ ਮਾਨ ਨੇ ਹਰ ਤਰ੍ਹਾਂ ਦਾ ਗਾਣਾ ਗਾ ਕੇ ਗਾਇਕੀ ਦਾ ਹਰ ਰੂਪ ਪੇਸ਼ ਕੀਤਾ ਹੈ । ਸ਼ੁਰੂਆਤੀ ਦੌਰ ਵਿੱਚ ਉਹਨਾਂ ਨੇ ਕਵੀਸ਼ਰੀ ਨਾਲ ਲੋਕ ਗਾਥਾਵਾਂ ਨੂੰ ਘਰ-ਘਰ ਪਹੁੰਚਾਇਆ ਸੀ। ਉਸ ਤੋਂ ਬਾਅਦ ਵਿੱਚ ਆਏ aੁਹਨਾਂ ਦੇ ਗਾਣਿਆਂ ਨੇ ਹਰ ਇੱਕ ਨੂੰ ਝੂਮਣ ਲਗਾਇਆ ਸੀ । ਗਲਾਂ ਗੋਰੀਆਂ ਵਿੱਚ ਟੋਏ ਵਰਗੇ ਗਾਣੇ ਗਾ ਕੇ ਹਰਭਜਨ ਮਾਨ ਪੌਪ ਦਾ ਬਾਦਸ਼ਾਹ ਵੀ ਕਹਾਏ ਹਨ ।

https://www.instagram.com/p/BxxJKv6B-AG/

ਪਰ ਹੁਣ ਇਸ ਸਭ ਤੋਂ ਹੱਟ ਕੇ ਹਰਭਜਨ ਮਾਨ ਕੁਝ ਵੱਖਰਾ ਕਰਨ ਜਾ ਰਹੇ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋਕੇ ਦਿੱਤੀ ਹੈ । ਉਹਨਾਂ ਨੇ ਇਸ ਲਾਈਵ ਵੀਡਿਓ ਵਿੱਚ ਕਿਹਾ ਹੈ ਕਿ ਉਹ 'ਮੇਰੀ ਪਸੰਦ' ਟਾਈਟਲ ਹੇਠ ਗੀਤਾਂ ਦੀ ਲੜੀ ਸ਼ੁਰੂ ਕਰਨ ਜਾ ਰਹੇ ਹਨ । ਇਸ ਲੜੀ ਵਿੱਚ ਉਹਨਾਂ ਗੀਤਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਜਿਹੜੇ ਕਿ ਉਹਨਾਂ ਨੂੰ ਦਿਲ ਤੋਂ ਪਸੰਦ ਹਨ ।

https://www.instagram.com/p/ByITvTNhmu6/

ਇਹ ਸਾਰੇ ਗੀਤ ਐਚ.ਐਮ. ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤੇ ਜਾਣਗੇ । ਉਹਨਾਂ ਨੇ ਦੱਸਿਆ ਕਿ ਹਰ ਮਹੀਨੇ ਇਹਨਾਂ ਗੀਤਾਂ ਨੂੰ ਵੀਡਿਓ ਦੇ ਨਾਲ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/ByF1TWphXIR/

ਇਸ ਵੀਡੀਓ ਵਿੱਚ ਹਰਭਜਨ ਮਾਨ ਨੇ ਹੋਰ ਵੀ ਬਹੁਤ ਕੁਝ ਸਾਂਝਾ ਕੀਤਾ ਹੈ । ਪਰ ਏਨਾਂ ਜ਼ਰੂਰ ਹੈ ਕਿ ਹਰਭਜਨ ਮਾਨ ਉਹ ਗਾਇਕ ਹਨ ਜਿਹੜੇ ਹਮੇਸ਼ਾ ਕੁਝ ਨਾ ਕੁਝ ਨਵਾਂ ਕਰਦੇ ਰਹਿੰਦੇ ਹਨ, ਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇਹ ਪਸੰਦ ਵੀ ਆਉਂਦਾ ਹੈ ।

https://www.facebook.com/harbhajanmann/videos/611205156031248/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network