26 ਜਨਵਰੀ ਦੀ ਕਿਸਾਨ ਪਰੇਡ ਵਿੱਚ ਹਿੱਸਾ ਲੈਣ ਲਈ ਹਰਭਜਨ ਮਾਨ ਤੇ ਅਮਿਤੋਜ ਮਾਨ ਦਿੱਲੀ ਰਵਾਨਾ

written by Rupinder Kaler | January 25, 2021

ਪੰਜਾਬ ਤੋਂ ਵੱਡੀ ਗਿਣਤੀ ਵਿੱਚ ਟ੍ਰੈਕਟਰ ਦਿੱਲੀ ਲਈ ਰਵਾਨਾ ਹੋ ਰਹੇ ਹਨ । 26 ਜਨਵਰੀ ਦੀ ਟ੍ਰੈਕਟਰ ਪਰੇਡ 'ਚ ਹਿੱਸਾ ਲੈਣ ਲਈ ਟ੍ਰੈਕਟਰਾਂ ਨਾਲ ਜਥਿਆਂ ਦਾ ਦਿੱਲੀ ਵੱਲ ਕੂਚ ਲਗਾਤਾਰ ਜਾਰੀ ਹੈ। 24 ਜਨਵਰੀ ਨੂੰ ਪੰਜਾਬ ਦੇ ਕਈ ਪਿੰਡਾਂ ਤੋਂ ਕਿਸਾਨ ਆਪੋ ਆਪਣੇ ਟ੍ਰੈਕਟਰ ਲੈਕੇ ਦਿੱਲੀ ਰਵਾਨਾ ਹੋਏ ਹਨ । ਹੋਰ ਪੜ੍ਹੋ : ਗਾਇਕ ਬੀ ਪਰਾਕ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਤਸਵੀਰਾਂ ਸਾਂਝੀਆਂ ਕਰਕੇ ਪ੍ਰਮਾਤਮਾ ਦਾ ਕੀਤਾ ਧੰਨਵਾਦ ਖੇਤੀ ਕਾਨੂੰਨਾਂ ਖਿਲਾਫ ਰੋਸ ਜਤਾਉਣ ਲਈ ਕਿਸਾਨ ਨੇ ਅਪਣਾਇਆ ਅਨੋਖਾ ਤਰੀਕਾ, ਪੰਜਾਬ ਤੋਂ ਦਿੱਲੀ ਤੱਕ ਚਲਾਇਆ ਬੈਕ ਗੇਅਰ ਵਿੱਚ ਟਰੈਕਟਰ inside pic of farmer protestਇਸ ਸਭ ਦੇ ਚਲਦੇ ਗਾਇਕ ਹਰਭਜਨ ਮਾਨ ਵੀ ਇਸ ਇਤਿਹਾਸਕ ਪਰੇਡ ਦਾ ਹਿੱਸਾ ਬਣਨ ਲਈ ਦਿੱਲੀ ਰਵਾਨਾ ਹੋਏ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ । Amitoj Mann ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ ‘ਲਹਿਰ ਕਿਸਾਨੀ ਦੀ ….ਸ਼ਾਂਤਮਈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਸਾਡੇ ਕਿਸਾਨਾਂ ਦੀ ਹਮਾਇਤ ਕਰਨ ਲਈ ਇਤਿਹਾਸਕ ਅਤੇ ਸਭ ਤੋਂ ਵੱਡੀ ਆਯੋਜਿਤ ਟਰੈਕਟਰ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਦਿੱਲੀ ਦੇ ਰਸਤੇ ਵਿਚ’ । ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਹਰਭਜਨ ਮਾਨ ਉਹਨਾਂ ਦਾ ਬੇਟਾ ਅਵਕਾਸ਼ ਮਾਨ, ਅਮਿਤੋਜ ਮਾਨ ਤੇ ਉਹਨਾਂ ਦੇ ਕੁਝ ਹੋਰ ਸਾਥੀ ਨਜ਼ਰ ਆ ਰਹੇ ਹਨ ।

0 Comments
0

You may also like