ਖੇਤੀ ਬਿੱਲਾਂ ਦੇ ਖਿਲਾਫ ਭੁੱਖ ਹੜਤਾਲ ’ਤੇ ਬੈਠੇ ਕਿਸਾਨਾਂ ਦਾ ਹਰਭਜਨ ਮਾਨ ਨੇ ਵਧਾਇਆ ਹੌਂਸਲਾ

written by Rupinder Kaler | July 10, 2021

ਖੇਤੀ ਬਿੱਲਾਂ ਦੇ ਖਿਲਾਫ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕਿਸਾਨਾਂ ਵੱਲੋਂ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ । ਭੁੱਖ ਹੜਤਾਲ ਤੇ ਬੈਠੇ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਗਾਇਕ ਹਰਭਜਨ ਮਾਨ ਪਹੁੰਚੇ ।

ਹੋਰ ਪੜ੍ਹੋ :

55 ਸਾਲਾਂ ਅਦਾਕਾਰ ਮਿਲਿੰਦ ਸੋਮਨ ਨੇ ਦੱਸਿਆ ਫਿੱਟਨੈੱਸ ਦਾ ਰਾਜ਼, ਇਸ ਤਰ੍ਹਾਂ ਦਾ ਖਾਓ ਖਾਣਾ ਜੇ ਰਹਿਣਾ ਹੈ ਫਿੱਟ

ਕਿਸਾਨਾਂ ਨੂੰ ਸੰਬੋਧਨ ਕਦਰਦੇ ਹੋਏ ਹਰਭਜਨ ਮਾਨ ਨੇ ਕਿਹਾ ਕਿ ਉਹ ਹਰ ਰੋਜ਼ ਮੋਹਾਲੀ, ਚੰਡੀਗੜ੍ਹ, ਪੰਚਕੂਲਾ ਦੇ ਵੱਖ-ਵੱਖ ਚੌਕਾਂ ’ਚ ਖੜ੍ਹੇ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਵੇਖਦੇ ਹਨ, ਤੇ ਉਹਨਾਂ ਦੇ ਇਸ ਜ਼ਜਬੇ ਨੂੰ ਉਹ ਸਲਾਮ ਕਰਦੇ ਹਨ ਜੋ ਕਿ ਆਪਣੇ ਹੱਥਾਂ ’ਚ ਕਿਸਾਨੀ ਝੰਡੇ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਹੁਣ ਤਾਂ ਅਮਰੀਕਾ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਪਿਛਲੇ ਸੱਤ ਮਹੀਨਿਆਂ ਤੋਂ ਜਿਹੜਾ ਸ਼ਾਂਤਮਈ ਅੰਦੋਲਨ ਭਾਰਤ ’ਚ ਕਿਸਾਨਾਂ ਵਲੋਂ ਚਲਾਇਆ ਜਾ ਰਿਹਾ ਹੈ, ਅਜਿਹਾ ਦੁਨੀਆ ਦੇ ਇਤਿਹਾਸ ’ਚ ਕਦੇ ਵੀ ਇੰਨਾ ਲੰਬਾ ਸ਼ਾਂਤਮਈ ਸੰਘਰਸ਼ ਨਹੀਂ ਚੱਲਿਆ। ਇਸ ਮੌਕੇ ਉਹਨਾਂ ਨੇ ਹੋਰ ਵੀ ਕਈ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ।

You may also like