
ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਪਟਿਆਲਾ ‘ਚ ਕਿਸਾਨਾਂ ਦੇ ਨਾਲ ਧਰਨੇ ‘ਤੇ ਬੈਠੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਕੱਲ੍ਹ ਸ਼ਾਮੀਂ ਪਟਿਆਲਾ ‘ਚ ਕਿਸਾਨਾਂ ਦੇ ਨਾਲ’ ਜਦ ਤੁਰਨ ਲੱਗਾ ਤਾਂ ਇੱਕ ਬਜ਼ੁਰਗ ਕਹਿੰਦੇ ਪੁੱਤਰਾ ਉਹ ‘ਮੂੰਗਫਲੀ’ ਵਾਲੀ ਕਵਿਸ਼ਰੀ ਸੁਣਾ ਕੇ ਜਾਵੀਂ ।

ਪਹਿਲਾਂ ਤਾਂ ਮੈਨੂੰ ਸਮਝ ਨਹੀਂ ਲੱਗੀ ਫੇਰ ਯਾਦ ਆਇਆ ‘ਬਾਪੂ ਜੀ ‘ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ’ ਦੀ ਫਰਮਾਇਸ਼ ਕਰ ਰਹੇ ਹਨ। ਆਹ ਜਿਸਦੀ ਵੀਡੀਓ ਮੈਂ ਛੋਟੇ ਵੀਰ ਗੁਰਸੇਵਕ ਮਾਨ ਨੇ ਇੱਕ ਫਾਟਕ ‘ਤੇ ਮੂੰਗਫਲੀ ਵਾਲੀ ਰੇਹੜੀ ‘ਤੇ ਸ਼ੂਟ ਕੀਤੀ ਸੀ ਬੌਬੀ ਸੰਧੂ ਦੇ ਨਾਲ’।
ਹੋਰ ਪੜ੍ਹੋ :ਗਾਇਕ ਹਰਭਜਨ ਮਾਨ ਨੇ ਆਪਣੇ ਪਿਤਾ ਨੂੰ ਯਾਦ ਕਰਕੇ ਪਾਈ ਭਾਵੁਕ ਪੋਸਟ

ਦੱਸ ਦਈਏ ਕਿ ਹਰਭਜਨ ਮਾਨ ਦਾ ਇਹ ਵੀਡੀਓ ਕਿਸਾਨਾਂ ਦੇ ਧਰਨੇ ਹੈ। ਜਿਸ ‘ਚ ਉਹ ਧਰਨਾਕਾਰੀ ਕਿਸਾਨਾਂ ਦੇ ਨਾਲ ਬੈਠੇ ਹੋਏ ਹਨ ।

ਪਿਛਲੇ ਕਈ ਦਿਨਾਂ ਤੋਂ ਹਰਭਜਨ ਮਾਨ ਕਿਸਾਨਾਂ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਕਿਸਾਨਾਂ ਦੇ ਸਮਰਥਨ ‘ਚ ਲਗਾਤਾਰ ਧਰਨੇ ‘ਤੇ ਹਨ ।