ਸਰਕਾਰੀ ਸਕੂਲ ਦੇ ਇਹਨਾਂ ਬੱਚਿਆਂ ਨੂੰ ਵੇਖ ਹਰਭਜਨ ਮਾਨ ਨੂੰ ਆਇਆ ਆਪਣਾ ਬਚਪਨ ਚੇਤੇ, ਖੁਦ ਕੀਤਾ ਵੀਡੀਓ ਸਾਂਝਾ

written by Aaseen Khan | January 31, 2019

ਸਰਕਾਰੀ ਸਕੂਲ ਦੇ ਇਹਨਾਂ ਬੱਚਿਆਂ ਨੂੰ ਵੇਖ ਹਰਭਜਨ ਮਾਨ ਨੂੰ ਆਇਆ ਆਪਣਾ ਬਚਪਨ ਚੇਤੇ, ਖੁਦ ਕੀਤਾ ਵੀਡੀਓ ਸਾਂਝਾ : ਪੰਜਾਬੀ ਸੰਗੀਤਕ ਅਤੇ ਫਿਲਮ ਜਗਤ ਦਾ ਵੱਡਾ ਨਾਮ ਹਰਭਜਨ ਮਾਨ ਜਿੰਨ੍ਹਾਂ ਦੀ ਗਾਇਕੀ ਅਤੇ ਗਾਣੇ ਅੱਜ ਹਰ ਵਰਗ ਦੇ ਲੋਕਾਂ ਵੱਲੋਂ ਸੁਣੇ ਜਾਂਦੇ ਹਨ। ਸਾਫ ਸੁਥਰੀ ਗਾਇਕੀ ਅਤੇ ਬੇਬਾਕ ਸਟੇਜਾਂ ਤੋਂ ਬੋਲਣ ਵਾਲੇ ਹਰਭਜਨ ਮਾਨ ਹੋਰਾਂ ਨੇ ਇੱਕ ਵੀਡੀਓ ਆਪਣੇ ਫੇਸਬੂਕ ਪੇਜ 'ਤੇ ਸ਼ੇਅਰ ਕੀਤਾ ਹੈ ਜਿਸ 'ਚ ਸਰਕਾਰੀ ਸਕੂਲ ਦੇ ਬੱਚੇ ਉਹਨਾਂ ਦਾ ਪ੍ਰਸਿੱਧ ਗਾਣਾ 'ਜਿੰਦੜੀਏ ਗਾਉਂਦੇ ਹੋਏ ਵਿਖਾਈ ਦੇ ਰਹੇ ਹਨ।

ਹੋਰ ਵੇਖੋ : ‘ਰੁੱਤ ਪਿਆਰ ਦੀ’ ਵਰਗੇ ਹਿੱਟ ਗਾਣੇ ਦੇਣ ਵਾਲੇ ਨਛੱਤਰ ਛੱਤੇ ਦੀ ਮੌਤ ਦਾ ਕਾਰਣ ਸੁਣ ਹੋ ਜਾਓਗੇ ਹੈਰਾਨ

ਇੱਕ ਬੱਚਾ ਹਰਭਜਨ ਮਾਨ ਦਾ ਗੀਤ ਗਾ ਰਿਹਾ ਹੈ ਅਤੇ ਇੱਕ ਛੋਟਾ ਜਿਹਾ ਬੱਚਾ ਉਸ ਦੇ ਕੋਲ ਖੜਾ ਢੋਲਕ ਵਜਾ ਰਿਹਾ ਹੈ। ਅਤੇ ਵੀਡੀਓ 'ਚ ਇੱਕ ਵਿਅਕਤੀ ਹਾਰਮੋਨੀਅਮ ਵਜਾਉਂਦਾ ਵੀ ਨਜ਼ਰ ਆ ਰਿਹਾ ਹੈ। ਬੱਚੇ ਬਹੁਤ ਹੀ ਖ਼ੁਸੂਰਤ ਢੰਗ ਨਾਲ ਗਾਣਾ ਅਤੇ ਢੋਲਕ ਵਜਾ ਰਹੇ ਹਨ ਜੀ ਦਾ ਤਾਰੀਫ 'ਚ ਇਸ ਵੀਡੀਓ ਦੀ ਕੈਪਸ਼ਨ 'ਚ ਹਰਭਜਨ ਮਾਨ ਹੋਰਾਂ ਨੇ ਲਿਖਿਆ ਹੈ, "ਮੇਰੀਆਂ ਦੁਆਵਾਂ 'ਤੇ ਅਸੀਸਾਂ, ਤੁਹਾਡੀ ਊਰਜਾ ਅਤੇ ਗਾਇਕੀ ਨੂੰ ਪਿਆਰ, ਢੋਲਕ ਪਲੇਅਰ ਵੀ ਕਮਾਲ , ਮੈਨੂੰ ਮੇਰਾ ਬਚਪਨ ਯਾਦ ਆ ਗਿਆ , ਜੁੱਗ ਜੁੱਗ ਜੀਓ।"

 

View this post on Instagram

 

Busy day today☝? Mumbai ✈️ Mohali Mohali? Samrala?? Show day?? #travel #showday #flying #driving #entertainment #busyday #hmfans #blessed

A post shared by Harbhajan Mann (@harbhajanmannofficial) on


ਹਰਭਜਨ ਮਾਨ ਨੂੰ ਵੀ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਹਰਭਜਨ ਮਾਨ ਅਤੇ ਉਹਨਾਂ ਦੇ ਭਰਾ ਦੀਆਂ ਬਚਪਨ ਦੀਆਂ ਕਵੀਸ਼ਰੀ ਗਾਉਂਦਿਆਂ ਦੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਇਸ ਵੀਡੀਓ ਨੂੰ ਹਜ਼ਾਰਾਂ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ। ਅਤੇ ਹਜ਼ਾਰਾਂ ਹੀ ਵੱਲੋਂ ਲਾਈਕ ਅਤੇ ਕਮੈਂਟ ਕਰ ਇਹਨਾਂ ਸਰਕਾਰੀ ਸਕੂਲ ਦੇ ਬੱਚਿਆਂ ਦੀ ਤਾਰੀਫ ਕੀਤੀ ਜਾ ਰਹੀ ਹੈ।

You may also like