ਹਰਭਜਨ ਮਾਨ ਨੇ ਆਪਣੀ ਧੀ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ, ਧੀ ਦੀ ਖੁਸ਼ੀ ਲਈ ਕੀਤੀ ਦੁਆ

written by Rupinder Kaler | April 03, 2021 03:35pm

ਹਰਭਜਨ ਮਾਨ ਨੇ ਆਪਣੀ ਬੇਟੀ ਦੇ ਜਨਮ ਦਿਨ ‘ਤੇ ਇੱਕ ਪਿਆਰੀ ਜਿਹੀ ਪੋਸਟ ਪਾਈ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਜਨਮ ਦਿਨ ਮੁਬਾਰਕ ਹੋਵੇ ਧੀ ਰਾਣੀਏ, ਸਹਰ । ਮੇਰੀ ਪਤਨੀ ਹਮੇਸ਼ਾ ਕਹਿੰਦੀ ਹੈ ਕਿ ਧਨ ਹਨ ਉਹ ਜਿਨ੍ਹਾਂ ਦੀਆਂ ਧੀਆਂ ਹਨ, ਸੱਚਮੁਚ ਇਕ ਬੇਮਿਸਾਲ ਧੀ ਹੋਣ ਦਾ ਆਸ਼ੀਰਵਾਦ, ਸਾਡੇ ਘਰ ਦੀ ਰੌਣਕ, ਬਾਬਾ ਜੀ ਹਰ ਖੁਸ਼ੀ ਤੇਰੀ ਝੋਲੀ ਪਾਉਣ’।

harbhajan Maan With Wife Image From Harbhajan Mann's Instagram

ਹੋਰ ਪੜ੍ਹੋ :  ਰੇਸ਼ਮ ਸਿੰਘ ਅਨਮੋਲ ਨੇ ਆਪਣੇ ਪਿੰਡ ਵਾਲੇ ਘਰ ਦਾ ਵੀਡੀਓ ਕੀਤਾ ਸਾਂਝਾ 

harbhajan mann Image From Harbhajan Mann's Instagram

ਹਰਭਜਨ ਮਾਨ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ । ਦੱਸ ਦਈਏ ਕਿ ਹਰਭਜਨ ਮਾਨ ਦੀ ਧੀ ਦਾ ਕੱਲ੍ਹ ਜਨਮ ਦਿਨ ਸੀ ।ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

harbhajan Mann Image From Jasbir jassi' Instagram

ਗੀਤਾਂ ਦੇ ਨਾਲ ਨਾਲ ਉਹ ਇੰਡਸਟਰੀ ਨੂੰ ਕਈ ਬਿਹਤਰੀਨ ਫ਼ਿਲਮਾਂ ਵੀ ਦੇ ਚੁੱਕੇ ਹਨ । ਜਲਦ ਹੀ ਉਹ ਫ਼ਿਲਮ ਪੀ.ਆਰ. ‘ਚ ਨਜ਼ਰ ਆਉਣਗੇ ।

ਉਨ੍ਹਾਂ ਬੇਟੇ ਅਵਕਾਸ਼ ਮਾਨ ਦਾ ਬੀਤੇ ਦਿਨੀਂ ਇੱਕ ਨਵਾਂ ਗੀਤ ਵੀ ਆਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

 

 

 

 

You may also like