ਹਰਭਜਨ ਮਾਨ ਨੇ ਆਪਣੀ ਵੈਡਿੰਗ ਐਨੀਵਰਸਰੀ ’ਤੇ ਆਪਣੀ ਜੀਵਨ ਸੰਗਣੀ ਹਰਮਨ ਲਈ ਸਾਂਝੀ ਕੀਤੀ ਖਾਸ ਪੋਸਟ

written by Rupinder Kaler | July 01, 2021

ਪੰਜਾਬੀ ਗਾਇਕ ਹਰਭਜਨ ਮਾਨ ਆਪਣੀ ਹਰ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹਨ । ਅੱਜ ਦਾ ਦਿਨ ਉਹਨਾਂ ਲਈ ਬਹੁਤ ਹੀ ਖ਼ਾਸ ਹੈ ਕਿਉਂਕਿ ਅੱਜ ਹਰਭਜਨ ਮਾਨ ਤੇ ਹਰਮਨ ਦੀ ਵੈਡਿੰਗ ਐਨੀਵਰਸਰੀ ਹੈ । ਜਿਸ ਨੂੰ ਲੈ ਕੇ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਹਰਮਨ ਨੇ ਉਹਨਾਂ ਦੇ ਚੰਗੇ ਮਾੜੇ ਸਮੇਂ ਵਿੱਚ ਉਹਨਾਂ ਦਾ ਸਾਥ ਦਿੱਤਾ, ਤੇ ਉਹਨਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਰਹੇ ।

harbhajan mann and his wife harman Pic Courtesy: Instagram

ਹੋਰ ਪੜ੍ਹੋ :

ਕੰਗਨਾ ਰਣੌਤ ਨੂੰ ਮਿਲ ਗਿਆ ਨਵਾਂ ਪਾਸਪੋਰਟ, ਪ੍ਰਸ਼ੰਸਕਾਂ ਨਾਲ ਖੁਸ਼ੀ ਕੀਤੀ ਸਾਂਝੀ

harman mann Pic Courtesy: Instagram

ਹਰਭਜਨ ਮਾਨ ਨੇ ਹਰਮਨ ਤੇ ਆਪਣੀਆ ਕੁਝ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਹੈ ‘ਅੱਜ ਦਾ ਦਿਨ ਮੇਰੇ ਲਈ ਬੇਹੱਦ ਖ਼ਾਸ ਹੈ ਕਿਉਂਕਿ ਅੱਜ ਦੇ ਦਿਨ ਮੈਂ ਅਤੇ ਹਰਮਨ ਮਾਨ ਨੇ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਤੇ ਇਹੀ ਉਹ ਦਿਨ ਸੀ, ਜਦੋਂ ਮੇਰੀ ਕਾਮਯਾਬੀ ਦੇ ਦਿਨਾਂ ਦੀ ਵੀ ਸ਼ੁਰੂਆਤ ਹੋ ਗਈ। ਹਰਮਨ ਮੇਰੇ ਲਈ ਹਮੇਸ਼ਾ ਪ੍ਰੇਰਨਾਸਰੋਤ ਹੈ ਕਿਉਂਕਿ ਉਸ ਨੇ ਜ਼ਿੰਦਗੀ ਦੇ ਹਰ ਹਾਲਾਤ ਨੂੰ ਜਿੱਤਿਆ ਹੈ ਅਤੇ ਉਹ ਸੰਘਰਸ਼ ਕੀਤਾ ਹੈ, ਜੋ ਅਦਿੱਖ ਹੈ।

harman mann shared her hubby harbhajan mann Image Source: instagram

ਨਿਰਸੁਆਰਥ ਰਹਿ ਕੇ ਜ਼ਿੰਦਗੀ ਦੀ ਹਰ ਔਖੀ ਘੜੀ ਮੇਰੇ ਨਾਲ ਚਟਾਨ ਵਾਂਗ ਖੜ੍ਹਣ ਵਾਲੀ ਹਰਮਨ ਖ਼ੁਦ ‘ਸਟਾਰ’ ਨਹੀਂ ਬਣੀ ਪਰ ਉਸ ਨੇ ‘ਸਟਾਰਜ਼’ ਸਿਰਜੇ ਹਨ। ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ’ਤੇ ਮੈਂ ਉਸ ਮਾਲਕ ਦਾ ਸ਼ੁਕਰੀਆ ਕਰਦਾ ਹਾਂ ਕਿ ਮੈਨੂੰ ਹਰਮਨ ਵਰਗਾ ਅਜਿਹਾ ਜੀਵਨ ਸਾਥੀ ਮਿਲਿਆ, ਜਿਸ ਦੇ ਸਾਥ ਨੇ ਮੈਨੂੰ ਹਰ ਮਨ ਵਿੱਚ ਵਸਾ ਦਿੱਤਾ’। ਇਸ ਪੋਸਟ ਤੇ ਹਰਭਜਨਮ ਮਾਨ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦੇ ਰਹੇ ਹਨ ।

You may also like