ਗਾਇਕ ਜਸਬੀਰ ਜੱਸੀ ਦੇ ਨਾਲ ਖਾਣੇ ਦਾ ਲੁਤਫ ਲੈਂਦੇ ਨਜ਼ਰ ਆਏ ਹਰਭਜਨ ਮਾਨ, ਤਸਵੀਰ ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

written by Shaminder | January 09, 2021

ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਹਰਭਜਨ ਮਾਨ ਦੇ ਨਾਲ ਖਾਣੇ ਦਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਨੇ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ‘ਖਾਓ ਦਾਲ ਜੋ ਨਿਭੇ ਨਾਲ, ਹਰਭਜਨ ਮਾਨ ਭਾਜੀ’ । ਇਸ ਤਸਵੀਰ ‘ਚ ਦੋਵੇਂ ਗਾਇਕ ਮਕਾਨ ਦੀ ਛੱਤ ‘ਤੇ ਮੰਜੀ ‘ਤੇ ਬੈਠੇ ਹੋਏ ਨਜ਼ਰ ਆ ਰਹੇ ਨੇ । jasbir jassi ਇਸ ਤਸਵੀਰ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਖੂਬ ਕਮੈਂਟਸ ਵੀ ਕਰ ਰਹੇ ਹਨ । ਹਰਭਜਨ ਮਾਨ ਅਤੇ ਜਸਬੀਰ ਜੱਸੀ ਦੋਵੇਂ ਹੀ ਪ੍ਰਸਿੱਧ ਗਾਇਕ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਹੋਰ ਪੜ੍ਹੋ : ਹਰਭਜਨ ਮਾਨ ਜਲਦ ਆਪਣੇ ਨਵੇਂ ਗੀਤ ‘ਰੂਹ ਰਾਜ਼ੀ’ ਨਾਲ ਹੋਣਗੇ ਹਾਜ਼ਰ
 Jasbir Jassi ਦੋਵੇਂ ਗਾਇਕ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ । ਦੋਵਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । harbhajan ਜਸਬੀਰ ਜੱਸੀ ਨੇ ਕੋਕਾ, ਕੁੜੀ ਗੁਜਰਾਤ ਦੀ, ਕੁੜੀ ਜ਼ਹਿਰ ਦੀ ਪੁੜੀ ਸਣੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਜਦੋਂਕਿ ਹਰਭਜਨ ਮਾਨ ਗੱਲਾਂ ਗੋਰੀਆਂ, ਤੇਰੀ ਭਿੱਜ ਗਈ ਕੁੜਤੀ, ਜੱਗ ਜੰਕਸ਼ਨ ਰੇਲਾਂ ਦਾ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ ਅਤੇ ਇੰਡਸਟਰੀ ‘ਚ ਲਗਾਤਾਰ ਸਰਗਰਮ ਹਨ ।

 
View this post on Instagram
 

A post shared by Jassi (@jassijasbir)

0 Comments
0

You may also like