
ਹਰਭਜਨ ਮਾਨ (Harbhajan Mann) ਦਾ ਨਵਾਂ ਗੀਤ ‘ਸ਼ਰਾਰਾ’ (Sharara )ਜੋ ਕਿ ਬੀਤੇ ਦਿਨ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਤੋਂ ਬਾਅਦ ਗਾਇਕ ਨੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘“ਸ਼ਰਾਰਾ” ਗੀਤ ਨੂੰ ਤੁਹਾਡੇ ਵੱਲੋਂ ਬਹੁਤ ਪਿਆਰ ਮਿਲ ਰਿਹਾ।

ਹੋਰ ਪੜ੍ਹੋ : 14 ਜਨਵਰੀ ਨੂੰ ਵੇਖੋ ਵਾਇਸ ਆਫ਼ ਪੰਜਾਬ ਸੀਜ਼ਨ-13 ਦਾ ਗ੍ਰੈਂਡ ਫਿਨਾਲੇ
ਮਿਹਰਬਾਨੀ ਦੋਸਤੋ’। ਇਸ ਗੀਤ ਦੇ ਮਸ਼ਹੂਰ ਗੀਤਕਾਰ ਬਾਬੂ ਸਿੰਘ ਮਾਨ ਦੇ ਵੱਲੋਂ ਲਿਖੇ ਗਏ ਹਨ । ਅਤੇ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ । ਇਸ ਗੀਤ ਨੂੰ ਰਾਜਸਥਾਨ ਦੀਆਂ ਖ਼ੂਬਸੂਰਤ ਲੋਕੇਸ਼ਨ ‘ਤੇ ਫਿਲਮਾਇਆ ਗਿਆ ਹੈ।

ਹੋਰ ਪੜ੍ਹੋ : ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਸੈੱਟ ਕੈਬ ਸਿੰਪੋਜ਼ੀਅਮ ‘ਚ ਕਰਨਗੇ ਸ਼ਿਰਕਤ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹਰਭਜਨ ਮਾਨ ਗੀਤਾਂ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੇ ਹਨ ।

ਉਨ੍ਹਾਂ ਦੇ ਗੀਤਾਂ ਅਤੇ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਪੰਜਾਬੀ ਗੀਤਾਂ ‘ਚ ਕੰਮ ਕਰ ਰਿਹਾ ਹੈ । ਹੁਣ ਤੱਕ ਅਵਕਾਸ਼ ਮਾਨ ਦੀ ਆਵਾਜ਼ ‘ਚ ਵੀ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ।