ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ, ਇਸ ਜਗ੍ਹਾ ਬਾਰੇ ਆਖੀ ਖ਼ਾਸ ਗੱਲ

written by Shaminder | October 26, 2021

ਹਰਭਜਨ ਮਾਨ  (Harbhajan Mann )ਦੀ ਪਤਨੀ ਹਰਮਨ ਮਾਨ  (Harman Mann) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਦੋਵੇਂ ਜਣੇ ਕਿਤੇ ਘੁੰਮਣ ਗਏ ਹੋਏ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਹਰਮਨ ਮਾਨ ਨੇ ਲਿਖਿਆ ਕਿ ‘ਸਾਨੂੰ ਵਾਪਸ ਲੈ ਚੱਲੋ ! ਮੈਂ ਆਪਣੇ ਸਿੰਗਾਪੁਰ-ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਨੂੰ ਦੁਬਾਰਾ ਕਰਨਾ ਪੰਸਦ ਕਰਾਂਗੀ। ਅਦਭੁਤ ਤਜ਼ਰਬਿਆਂ ਅਤੇ ਸ਼ਾਨਦਾਰ ਯਾਦਾਂ ਦੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ।

Harbhajan Mann,,-min (1) image From instagram

ਹੋਰ ਪੜ੍ਹੋ : ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ ਦੇ ਵਿਵਾਦ ’ਤੇ ਗੈਰੀ ਸੰਧੂ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ, ਵੀਡੀਓ ਹੋ ਗਈ ਵਾਇਰਲ

ਹੋਰ ਬਹੁਤ ਸਾਰੇ ਨਵੇਂ ਸਾਹਸ ਦੇ ਨਾਲ ਨਵੀਆਂ ਯਾਦਾਂ ਬਨਾਉਣ ਦੀ ਉਮੀਦ ਕਰ ਰਹੇ ਹਾਂ’ । ਹਰਭਜਨ ਮਾਨ ਦੀ ਪਤਨੀ ਅਕਸਰ ਇਸ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਲਦ ਹੀ ਹਰਭਜਨ ਮਾਨ ਫ਼ਿਲਮ ਪੀ.ਆਰ. ‘ਚ ਅਦਾਕਾਰੀ ਕਰਦੇ ਵਿਖਾਈ ਦੇਣਗੇ ।

Harbhajan MAnn-min image From instagram

ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਉਨ੍ਹਾਂ ਨੇ ਬੀਤੇ ਦਿਨੀਂ ਕੀਤਾ ਸੀ । ਹਰਭਜਨ ਮਾਨ ਇਸ ਤੋਂ ਪਹਿਲਾਂ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਿਹਾ ਹੈ । ਉਸ ਦੇ ਹੁਣ ਤੱਕ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਜਲਦ ਹੀ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਨੇ । ਹਰਭਜਨ ਮਾਨ ਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

You may also like