ਪਤਨੀ ਗੀਤਾ ਬਸਰਾ ਨਾਲ ਮੁੰਬਈ ‘ਚ ਹਰਭਜਨ ਸਿੰਘ ਬਿਤਾ ਰਹੇ ਸਮਾਂ, ਵੀਡੀਓ ਵਾਇਰਲ

written by Shaminder | July 02, 2021

ਗੀਤਾ ਬਸਰਾ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਉਹ ਏਨੀਂ ਦਿਨੀਂ ਹਰਭਜਨ ਸਿੰਘ ਦੇ ਨਾਲ ਮੁੰਬਈ ‘ਚ ਹੈ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਹਰਭਜਨ ਸਿੰਘ ਦੇ ਨਾਲ ਕਲੀਨਿਕ ਦੇ ਬਾਹਰ ਸਪੋਟ ਹੋਏ ।

Harbhajan Singh and Geeta Basra are going to be parents for second time image source-instagram

ਹੋਰ ਪੜ੍ਹੋ :  ਸੰਗੀਤ ਨਿਰਦੇਸ਼ਕ ਸੁਲੇਮਾਨ ਨੇ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦੀ ਮੌਤ ਦਾ ਖੋਲਿਆ ਰਾਜ਼ 

image source-instagram

ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਲਗਾਤਾਰ ਕਮੈਂਟਸ ਵੀ ਕੀਤੇ ਜਾ ਰਹੇ ਹਨ । ਬੀਤੇ ਦਿਨੀਂ ਵੀ ਗੀਤਾ ਬਸਰਾ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਜਿਸ ‘ਚ ਉਹ ਆਪਣੀ ਧੀ ਦੇ ਨਾਲ ਨਜ਼ਰ ਆਈ ਸੀ ।

image source-instagram

ਦੱਸ ਦਈਏ ਕਿ ਇਸ ਜੋੜੀ ਦੀ ਪਹਿਲਾਂ ਇੱਕ ਧੀ ਹੈ, ਜਿਸ ਦਾ ਨਾਂਅ ਹਿਨਾਇਆ ਹੀਰ ਰੱਖਿਆ ਗਿਆ ਹੈ । ਹਿਨਾਇਆ ਵੀ ਵੱਡੀ ਭੈਣ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਕੁਝ ਦਿਨ ਪਹਿਲਾਂ ਗੀਤਾ ਬਸਰਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ । ਜਿਸ ‘ਚ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ ।

 

View this post on Instagram

 

A post shared by Voompla (@voompla)

0 Comments
0

You may also like