ਪਹਿਲੀ ਵਾਰ ਆਪਣੇ ਬੇਟੇ ਦੇ ਨਾਲ ਨਜਰ ਆਏ ਹਰਭਜਨ ਸਿੰਘ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  June 20th 2022 12:49 PM  |  Updated: June 20th 2022 12:49 PM

ਪਹਿਲੀ ਵਾਰ ਆਪਣੇ ਬੇਟੇ ਦੇ ਨਾਲ ਨਜਰ ਆਏ ਹਰਭਜਨ ਸਿੰਘ, ਵੀਡੀਓ ਹੋ ਰਿਹਾ ਵਾਇਰਲ

ਹਰਭਜਨ ਸਿੰਘ (Harbhajan Singh) ਪਹਿਲੀ ਵਾਰ ਦੁਨੀਆ ਦੇ ਸਾਹਮਣੇ ਆਪਣੇ ਬੇਟੇ ਨੂੰ ਲੈ ਕੇ ਆਏ ਹਨ । ਹਰਭਜਨ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਪਰਿਵਾਰ (Family)  ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਦੀ ਖ਼ਾਸ ਗੱਲ ਹੈ ਕਿ ਇਸ ‘ਚ ਹਰਭਜਨ ਸਿੰਘ ਦਾ ਬੇਟਾ ਵੀ ਦਿਖਾਈ ਦੇ ਰਿਹਾ ਹੈ ।

Geeta basra and Harbhajan Singh image From instagram

ਹੋਰ ਪੜ੍ਹੋ : ਕ੍ਰਿਕੇਟਰ ਹਰਭਜਨ ਸਿੰਘ ਵਿਦੇਸ਼ ‘ਚ ਸਨੋਫਾਲ ਦਾ ਮਜ਼ਾ ਲੈਂਦੇ ਆਏ ਨਜ਼ਰ, ਵੇਖੋ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰਭਜਨ ਸਿੰਘ ਦੇ ਬੇਟੇ ਨੂੰ ਵੇਖਣ ਦੇ ਲਈ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਬੇਤਾਬਨਜ਼ਰ ਆਏ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰਭਜਨ ਸਿੰਘ ਆਪਣੇ ਪਰਿਵਾਰ ਦੇ ਨਾਲ ਪੋਜ ਦਿੰਦੇ ਹੋਏਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਹਰਭਜਨ ਸਿੰਘ ਪਤਨੀ ਗੀਤਾ ਬਸਰਾ ਦੇ ਨਾਲ ਰਾਜਸਥਾਨ ‘ਚ ਬਿਤਾ ਰਹੇ ਸਮਾਂ, ਵੀਡੀਓ ਕੀਤਾ ਸ਼ੇਅਰ

ਹਰਭਜਨ ਸਿੰਘ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਬੇਟੇ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੇਟੇ ਬਾਰੇ ਜਾਣਕਾਰੀ ਤਾਂ ਸਾਂਝੀ ਕੀਤੀ ਸੀ ।ਪਰ ਇਸ ਜੋੜੇ ਨੇ ਕਦੇ ਵੀ ਬੇਟੇ ਦੀ ਤਸਵੀਰ ਸਾਂਝੀ ਨਹੀਂ ਸੀ ਕੀਤੀ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰਭਜਨ ਸਿੰਘ ਦੀ ਇੱਕ ਧੀ ਹਿਨਾਇਆ ਹੀਰ ਵੀ ਹੈ । ਹਰਭਜਨ ਸਿੰਘ ਨੇ ਕੁਝ ਸਾਲ ਪਹਿਲਾਂ ਹੀ ਗੀਤਾ ਬਸਰਾ ਦੇ ਨਾਲ ਵਿਆਹ ਕਰਵਾਇਆ ਸੀ ।

Geeta basra And Harbhajan Singh

ਦੋਵਾਂ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੋਈ ਸੀ । ਕਈ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ ਸੀ । ਗੀਤਾ ਬਸਰਾ ਨੇ ਵਿਆਹ ਤੋਂ ਬਾਅਦ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਮੁੜ ਤੋਂ ਉਹ ਇੰਡਸਟਰੀ ‘ਚ ਸਰਗਰਮ ਹੋ ਸਕਦੀ ਹੈ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network