ਰੈਪਰ ਹਾਰਡ ਕੌਰ ਨੇ ਕੁਲਦੀਪ ਮਾਣਕ ਦੇ ਗਾਣੇ 'ਤੇ ਪਾਇਆ ਭੰਗੜਾ, ਦੇਖੋ ਵੀਡਿਓ 

written by Rupinder Kaler | January 28, 2019

ਕੁਲਦੀਪ ਮਾਣਕ ਉਹ ਗਾਇਕ ਜਿਸ ਦੇ ਗਾਣੇ ਹਰ ਪੀੜੀ ਦੇ ਲੋਕ ਬਹੁਤ ਪਸੰਦ ਕਰਦੇ ਹਨ । ਗਾਇਕਾ ਤੇ ਰੈਪਰ ਹਾਰਡ ਕੌਰ ਨੂੰ ਕੁਲਦੀਪ ਮਾਣਕ ਦੇ ਗਾਣੇ ਬਹੁਤ ਪਸੰਦ ਹੈ ।ਹਾਰਡ ਕੌਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ।ਜਿਸ ਵਿੱਚ ਉਹ ਕੁਲਦੀਪ ਮਾਣਕ ਦੇ ਗਾਣੇ ਤੇ ਨੱਚਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡਿਓ ਵਿੱਚ ਉਸ ਦੇ ਨਾਲ ਕੁਝ ਹੋਰ ਲੋਕ ਵੀ ਹਨ, ਜਿਹੜੇ ਉਸ ਦੇ ਨਾਲ ਇਸ ਗਾਣੇ ਨੂੰ ਇਨਜੁਆਏ ਕਰ ਰਹੇ ਹਨ ।

Hard Kaur Hard Kaur

ਇਸ ਵੀਡਿਓ ਨੂੰ ਲੋਕਾਂ ਵੱਲੋਂ ਵੀ ਖੂਬ ਪਸੰਦ ਆ ਰਿਹਾ ਹੈ । ਇਸ ਵੀਡਿਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਹਾਰਡ ਕੌਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਹਿੱਟ ਗਾਣੇ ਦੇ ਚੁੱਕੀ ਹੈ ।

https://www.instagram.com/p/BtLHq6gghSt/

ਉਸ ਦੇ ਕਈ ਗਾਣੇ ਬਾਲੀਵੁੱਡ ਦੀਆਂ ਫਿਲਮਾਂ ਦਾ ਵੀ ਸੰਗਾਰ ਬਣ ਚੁੱਕੇ ਹਨ । ਹਾਰਡ ਕੌਰ ਦੇ ਜ਼ਿਆਦਾ ਤਰ ਗਾਣੇ ਹਿੱਪ ਹੋਪ ਹਨ । ਪਰ ਮਾਣਕ ਦੇ ਗਾਣੇ ਤੇ ਡਾਂਸ ਕਰਨ ਦਾ ਉਸ ਦਾ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ।

You may also like