Natasa-Hardik Wedding: ਨਤਾਸ਼ਾ ਤੇ ਹਾਰਦਿਕ ਪੰਡਯਾ ਦੇ ਵਿਆਹ 'ਚ ਬੇਟੇ ਨੇ ਲੁੱਟੀ ਮਹਫਿਲ, ਵਾਇਰਲ ਹੋਈਆਂ ਤਸਵੀਰਾਂ

Written by  Pushp Raj   |  February 15th 2023 11:35 AM  |  Updated: February 15th 2023 11:35 AM

Natasa-Hardik Wedding: ਨਤਾਸ਼ਾ ਤੇ ਹਾਰਦਿਕ ਪੰਡਯਾ ਦੇ ਵਿਆਹ 'ਚ ਬੇਟੇ ਨੇ ਲੁੱਟੀ ਮਹਫਿਲ, ਵਾਇਰਲ ਹੋਈਆਂ ਤਸਵੀਰਾਂ

Natasa-Hardik Wedding pictures: ਮਸ਼ਹੂਰ ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾਨੇ ਹਾਲ ਹੀ ਵਿੱਚ ਆਪਣੀ ਪਤਨੀ ਨਤਾਸ਼ਾ (Natasa Stankovic) ਨਾਲ ਮੁੜ ਵਿਆਹ ਕਰ ਲਿਆ ਹੈ। ਇਹ ਜੋੜੀ 14 feb ਯਾਨੀ ਕਿ ਵੈਲੇਨਟਾਈਨ ਡੇ ਵਾਲੇ ਦਿਨ ਉਦੈਪੁਰ ਵਿੱਚ ਵਿਆਹ ਬੰਧਨ ਵਿੱਚ ਬੰਝ ਗਈ ਹੈ। ਇਹ ਵਿਆਹ ਸਮਾਗਮ ਬੇਹੱਦ ਨਿੱਜੀ ਸੀ ਤੇ ਇਸ ਵਿੱਚ ਪਰਿਵਾਰਕ ਮੈਂਬਰ ਤੇ ਕਰੀਬੀ ਰਿਸ਼ਤੇਦਾਰ ਸ਼ਾਮਿਲ ਹੋਏ।

image source: Instagram

ਦੱਸ ਦਈਏ ਕਿ ਮਾਡਲ ਨਤਾਸ਼ਾ ਸਟੈਨਕੋਵਿਚ ਤੇ ਕ੍ਰਿਕਟਰ ਹਾਰਦਿਕ ਪੰਡਯਾ ਪਹਿਲਾਂ ਨੇ ਕੋਰਟ ਮੈਰਿਜ ਕੀਤੀ ਸੀ ਅਤੇ ਹੁਣ ਉਨ੍ਹਾਂ ਨੇ ਪੂਰੀ ਈਸਾਈ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਹੈ। ਜੋੜੇ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ।

ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਪੰਡਯਾ ਨੇ ਤਿੰਨ ਸਾਲ ਪਹਿਲਾਂ 31 ਮਈ 2020 ਨੂੰ ਕੋਰਟ ਮੈਰਿਜ ਕੀਤੀ ਸੀ। ਕਿਉਂਕਿ ਅਭਿਨੇਤਰੀ ਉਸ ਸਮੇਂ ਗਰਭਵਤੀ ਸੀ। ਅਜਿਹੇ 'ਚ ਉਹ ਜ਼ਿਆਦਾ ਧੂਮ-ਧਾਮ ਨਾਲ ਆਪਣੇ ਵਿਆਹ ਦਾ ਆਨੰਦ ਨਹੀਂ ਲੈ ਸਕੇ ਅਤੇ ਜੁਲਾਈ 2020 ਵਿੱਚ ਹੀ ਉਹ ਮਾਤਾ-ਪਿਤਾ ਵੀ ਬਣ ਗਏ ਸਨ। ਅਜਿਹੇ 'ਚ ਬੇਟੇ ਦੇ ਵੱਡੇ ਹੋਣ ਤੋਂ ਬਾਅਦ ਉਨ੍ਹਾਂ ਮੁੜ ਵਿਆਹ ਕਰਨ ਦਾ ਮਨ ਬਣਾਇਆ ਅਤੇ ਰਾਜਸਥਾਨ ਦੇ ਉਦੈਪੁਰ 'ਚ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਵਿਆਹ ਕਰਵਾ ਲਿਆ।

image source: Instagram

ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਫੈਨਜ਼ ਇਸ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਇਨ੍ਹਾਂ ਸਭ ਤਸਵੀਰਾਂ ਚੋਂ ਫੈਨਜ਼ ਜਿਸ ਤਸਵੀਰ ਨੂੰ ਸਭ ਤੋਂ ਜ਼ਿਆਦਾ ਪਸੰਦ ਕਰ ਰਹੇ ਹਨ, ਉਹ ਹੈ ਨਤਾਸ਼ਾ ਤੇ ਹਾਰਦਿਕ ਦੇ ਬੇਟੇ ਦੀਆਂ ਤਸਵੀਰ। ਸ਼ੇਅਰ ਕੀਤੀ ਗਈ ਇੱਕ ਤਸਵੀਰ ਵਿੱਚ ਇਹ ਜੋੜੀ ਆਪਣੇ ਬੇਟੇ ਨਾਲ ਨਜ਼ਰ ਆ ਰਹੀ ਹੈ।

ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਤੇ ਕ੍ਰਿਕਟ ਜਗਤ ਦੇ ਕਈ ਸੈਲਬਸ ਨੇ ਇਸ ਜੋੜੀ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਅਪਾਰਸ਼ਕਤੀ ਖੁਰਾਨਾ, ਡੀਜੇ ਚੇਤਸ, ਅਲੀਮ ਹਕੀਮ, ਯੁੱਧਵੀਰ ਸਿੰਘ ਚੜਕ, ਕੇਐਲ ਰਾਹੁਲ, ਨੇਹਾ ਧੂਪੀਆ, ਸ਼ਿਵ ਪੰਡਿਤ, ਰਾਹੁਲ ਸ਼ਰਮਾ, ਆਰਜੇ ਅਭਿਨਵ ਸਣੇ ਹੋਰਨਾਂ ਸੈਲਬਸ ਨੇ ਦੋਹਾਂ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤਿਆਂ ਹਨ।

image source: Instagram

ਹੋਰ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ 'ਤੇ ਬਣ ਰਹੀ ਬਾਇਓਪਿਕ ਦੀ ਸ਼ੂਟਿੰਗ ਕੀਤੀ ਸ਼ੁਰੂ , ਸਾਹਮਣੇ ਆਈ ਪਹਿਲੀ ਝਲਕ

ਇਸ ਦੇ ਨਾਲ ਹੀ ਫੈਨਜ਼ ਵੀ ਇਸ ਜੋੜੀ 'ਤੇ ਪਿਆਰ ਲੁਟਾਂਦੇ ਹੋਏ ਨਜ਼ਰ ਆਏ। ਕੁਝ ਕਿ ਬੇਟਾ ਆਪਣੇ ਮਾਪਿਆਂ ਦੇ ਵਿਆਹ ਦਾ ਜਸ਼ਨ ਮਨਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਇਹ ਵੀ ਕਹਿ ਰਹੇ ਹਨ ਕਿ ਬੇਟਾ ਇੰਨਾ ਖੁਸ਼ਕਿਸਮਤ ਹੈ ਕਿ ਉਹ ਆਪਣੇ ਮਾਤਾ-ਪਿਤਾ ਦੇ ਵਿਆਹ ਦਾ ਗਵਾਹ ਹੈ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network