ਹਰਫ ਚੀਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸਾਂਝੀ ਕਰਦੇ ਹੋਏ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

written by Shaminder | October 05, 2020

ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸਾਂਝੀ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ । ਉਹ ਸੋਸ਼ਲ ਮੀਡੀਆ ‘ਤੇ ਲਗਾਤਾਰ ਐਕਟਿਵ ਰਹਿੰਦੇ ਹਨ ਅਤੇ ਕੁਝ ਨਾਂ ਕੁਝ ਸ਼ੇਅਰ ਕਰਦੇ ਰਹਿੰਦੇ ਹਨ । ਪਿਛਲੇ ਕਈ ਦਿਨਾਂ ਤੋਂ ਉਹ ਕਿਸਾਨਾਂ ਦੇ ਧਰਨੇ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ।

harf cheema harf cheema

ਉਨ੍ਹਾਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ । ਹਰਫ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਦੇ ਗੀਤ ‘ਜੱਟਵਾਦ’, ‘ਟਿੱਬਿਆਂ ਆਲਾ ਜੱਟ’, ‘ਸੁਪਨੇ’, ਜਿੰਮ ਅਜਿਹੇ ਗੀਤ ਹਨ ਜੋ ਸਰੋਤਿਆਂ ‘ਚ ਕਾਫੀ ਮਕਬੂਲ ਹੋਏ ਹਨ ।

ਹੋਰ ਪੜ੍ਹੋ : ਪੰਜਾਬੀ ਸਿਤਾਰਿਆਂ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਲਿਆ ਵੱਡਾ ਫੈਸਲਾ, ਮੀਟਿੰਗ ਵਿੱਚ ਸਿੱਪੀ ਗਿੱਲ, ਹਰਫ ਚੀਮਾ, ਰੁਪਿੰਦਰ ਹਾਂਡਾ ਸਮੇਤ ਕਈ ਗਾਇਕ ਹੋਏ ਸ਼ਾਮਿਲ

harf-chema harf-chema

ਇਸ ਤੋਂ ਇਲਾਵਾ ‘ਯਾਰੀਆਂ’, ‘ਦੁਸ਼ਮਣ’, ‘ਕੈਨੇਡਾ ਵਾਲੀਏ’ ਅਨੇਕਾਂ ਗੀਤ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਪਿੰਡ ਚੀਮਾ ‘ਚ ਇੱਕ ਸਿੱਖ ਪਰਿਵਾਰ ‘ਚ ਹੋਇਆ ਜੋ ਕਿ ਸੰਗਰੂਰ ਜ਼ਿਲੇ੍ਹ ‘ਚ ਪੈਂਦਾ ਹੈ ।

harf-chema harf-chema

ਉਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ 2013 ‘ਚ ਕੀਤੀ ਸੀ ਅਤੇ ਉਨ੍ਹਾਂ ਨੇ ਜ਼ਿਆਦਾਤਰ ਆਪਣੇ ਹੀ ਲਿਖੇ ਗੀਤ ਹੀ ਨਹੀਂ ਗਾਏ, ਬਲਕਿ ਦੂਜੇ ਕਲਾਕਾਰਾਂ ਨੂੰ ਵੀ ਗਾਉਣ ਲਈ ਦਿੱਤੇ ਹਨ ।

 

View this post on Instagram

 

Bol Waheguru ??

A post shared by Harf Cheema (ਹਰਫ) (@harfcheema) on

You may also like