ਗਾਣੇ ਨੂੰ ਲੈ ਕੇ ਮਹਿਲਾ ਕਮਿਸ਼ਨ ਵੱਲੋਂ ਜਾਰੀ ਨੋਟਿਸ ’ਤੇ ਹਰਜੀਤ ਹਰਮਨ ਨੇ ਰੱਖਿਆ ਆਪਣਾ ਪੱਖ

written by Rupinder Kaler | September 17, 2021

ਗਾਇਕ Karan Aujla ਤੇ ਹਰਜੀਤ ਹਰਮਨ (Harjit Harman) ਆਪਣੇ ਨਵੇਂ ਗੀਤ ਸ਼ਰਾਬ ਕਰਕੇ ਵਿਵਾਦਾਂ ਵਿੱਚ ਆ ਗਏ ਹਨ । Karan Aujla ਵੱਲੋਂ ਲਿਖੇ ਇਸ ਗੀਤ ਨੂੰ ਲੈ ਕੇ ਦੋਹਾਂ ਗਾਇਕਾਂ ਨੂੰ ਮਹਿਲਾ ਕਮਿਸ਼ਨ (Punjab State Women Commission) ਵੱਲੋਂ ਨੋਟਿਸ ਜਾਰੀ ਕੀਤੀ ਗਈ ਹੈ । ਇਸ ਨੋਟਿਸ ਵਿੱਚ ਗਾਇਕਾਂ ਤੇ ਇਲਜਾਮ ਲਗਾਇਆ ਗਿਆ ਇਸ ਗੀਤ ਰਾਹੀਂ ਗਾਇਕਾਂ ਨੇ ਔਰਤਾਂ ਦੀ ਛਵੀ ਨੂੰ ਠੇਸ ਪਹੁੰਚਾਈ ਹੈ । ਇਸ ਮੁੱਦੇ ਨੂੰ ਵੱਧਦਾ ਦੇਖ ਗਾਇਕ ਹਰਜੀਤ ਹਰਮਨ  ਨੇ ਆਪਣਾ ਪੱਖ ਰੱਖਿਆ ਹੈ । ਉਹਨਾਂ ਨੇ ਆਪਣੇ ਇੰਸਟਾਗਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

Harjit harman pp-min Pic Courtesy: Instagram

ਹੋਰ ਪੜ੍ਹੋ :

ਇਸ ਕੁੜੀ ਨੇ ਰੈੱਡ ਲਾਈਟ ‘ਤੇ ਕੀਤਾ ਡਾਂਸ, ਹੁਣ ਗ੍ਰਹਿ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼, ਵੀਡੀਓ ਵਾਇਰਲ

harjit harman Pic Courtesy: Instagram

ਇਸ ਪੋਸਟ ਵਿੱਚ ਉਹਨਾਂ ਨੇ ਲਿਖਿਆ ਹੈ 'ਸਤਿ ਸ਼੍ਰੀ ਆਕਾਲ ਦੋਸਤੋ ,ਪਿਛਲੇ ਦਿਨੀਂ ਕਰਨ ਔਜਲਾ ਦੇ ਗੀਤ ਚ ਮੇਰੀਆਂ ਗਾਈਆਂ ਚਾਰ ਲਾਈਨਾਂ ਵਿਵਾਦ ਬਣ ਗਈਆਂ ਜਦੋਂ ਕਿ ਕੋਈ ਵੀ ਲਾਈਨ ਜਾਂ ਸ਼ਬਦ ਨੂੰ ਤੁਸੀ ਖੁਦ ਸੁਣਕੇ ਨਿਰਣਾ ਕਰ ਸਕਦੇ ਹੋ ਕਿ ਇਸ ਵਿੱਚ ਕੁੱਛ ਵੀ ਇਤਰਾਜਯੋਗ ਹੋਵੇ । ਮੇਰੇ ਵੱਲੋਂ ਅੱਜ ਤੱਕ ਗਾਏ ਹਰ ਗੀਤ ਵਾਂਗ ਹੀ ਇਹ ਗੀਤ ਦੀਆਂ ਲਾਈਨਾਂ ਨੇ ਤੇ ਤੁਸੀਂ ਵੀ ਇਹ ਸੁਣਕੇ ਮੇਰੇ ਪਹਿਲੇ ਗੀਤਾਂ ਨਾਲ ਕੰਪੇਅਰ ਵੀ ਕਰ ਸਕਦੇ ਹੋ ।

ਬਾਕੀ ਦੋਸਤੋ ਤੁਸੀਂ ਮੇਰੇ ਵੱਲੋਂ ਹਰ ਵਿਸ਼ੇ ਤੇ ਗਾਏ ਗੀਤ ਸੁਣੇ ਤੇ ਵੇਖੇ ਨੇ ਪਰ ਕਦੇ ਵੀ ਮੈਂ ਅਲੋਚਨਾ ਦਾ ਪਾਤਰ ਨੀ ਬਣਿਆ ਬਲਕਿ ਤੁਸੀਂ ਬੇਹੱਦ ਪਿਆਰ ਹੀ ਦਿੱਤਾ ਹੈ । ਮੈਂ ਆਪਣੀ ਮਿਆਰੀ ਗਾਇਕੀ ਪ੍ਰਤੀ ਕੋਈ ਸਮਝੌਤਾ ਨਾ ਕਦੇ ਕੀਤਾ ਤੇ ਨਾ ਕਰਾਂਗਾ । ਮੈਨੂੰ ਸਤਿਕਾਰਯੋਗ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਆਇਆ ਤੇ ਮੈਂ ਆਪਣਾ ਪੱਖ ਪੇਸ਼ ਕਰਾਂਗਾ' ।

 

0 Comments
0

You may also like