ਕਿਸਾਨਾਂ ਦੀ ਮਦਦ ਕਰਨ ਵਾਲੇ ਰਾਮ ਸਿੰਘ ਰਾਣਾ ਦੇ ਹੱਕ ਵਿੱਚ ਨਿੱਤਰੇ ਪੰਜਾਬੀ ਕਲਾਕਾਰ, ਹਰਜੀਤ ਹਰਮਨ ਨੇ ਵੀ ਰਾਣਾ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ
ਕਿਸਾਨਾਂ ਦੀ ਮਦਦ ਕਰਨ ਵਾਲੇ ਕਾਰੋਬਾਰੀ ਰਾਮ ਸਿੰਘ ਰਾਣਾ ਦੇ ਸਮਰਥਨ ਵਿੱਚ ਗਾਇਕ ਹਰਜੀਤ ਹਰਮਨ ਨੇ ਵੀ ਆਵਾਜ਼ ਬੁਲੰਦ ਕੀਤੀ ਹੈ । ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਕਿਸਾਨ ਜੱਥੇਬੰਦੀਆਂ ਤੇ ਆਮ ਲੋਕਾਂ ਨੂੰ ਰਾਮ ਸਿੰਘ ਰਾਣਾ ਦੇ ਹੱਕ ਵਿੱਚ ਖੜਨ ਦੀ ਅਪੀਲ ਕੀਤੀ ਹੈ । ਤਾਂ ਜੋ ਉਸ ਦਾ ਕਾਰੋਬਾਰ ਇੱਕ ਵਾਰ ਰਫਤਾਰ ਫੜ ਸਕੇ ।
ਹੋਰ ਪੜ੍ਹੋ :
ਅਨੁਪਮ ਖੇਰ ਨੂੰ ਲੱਗਿਆ ਝਟਕਾ, ਜਦੋਂ ਅਦਾਕਾਰ ਨੂੰ ਨਹੀਂ ਪਛਾਣ ਸਕਿਆ ਇਹ ਸ਼ਖਸ, ਵੀਡੀਓ ਵਾਇਰਲ
ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਮ ਸਿੰਘ ਰਾਣਾ ਨਾਂ ਦਾ ਇੱਕ ਵਿਅਕਤੀ ਪਿਛਲੇ 7 ਮਹੀਨਿਆਂ ਤੋਂ ਕਿਸਾਨ ਅੰਦੋਲਨ ਕਈ ਤਰ੍ਹਾਂ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਜਿਵੇਂ ਕਿ ਪਾਣੀ, ਦੁੱਧ ਅਤੇ ਲੰਗਰ ਦੀ ਸੇਵਾ ਕਰ ਰਿਹਾ ਹੈ। ਰਾਮ ਸਿੰਘ ਰਾਣਾ ਦਾ ਸਰਹੱਦ ‘ਤੇ ਗੋਲਡਨ ਹੱਟ ਦਾ ਨਾਂ ਹੋਟਲ ਹੈ। ਉਹ ਤਿੰਨੇ ਬਾਰਡਰਾਂ ‘ਤੇ ਕਿਸਾਨਾਂ ਲਈ ਸੇਵਾ ਨਿਭਾਅ ਰਹੇ ਹਨ।
ਉੱਥੇ ਰਾਮ ਸਿੰਘ ਰਾਣਾ ਦਾ ਕੁਰੂਕਸ਼ੇਤਰ ‘ਚ ਦੂਜਾ ਹੋਟਲ ਵੀ ਮੌਜੂਦ ਹੈ, ਜਿੱਥੇ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ, ਤਾਂ ਜੋ ਉਸ ਤੇ ਦਬਾਅ ਬਣਾਇਆ ਜਾ ਸਕੇ ਕਿ ਉਹ ਕਿਸਾਨਾਂ ਦੀ ਮਦਦ ਕਰਨ ਤੋਂ ਹਟ ਜਾਵੇ । ਇਸ ਸਭ ਦੇ ਚਲਦੇ ਰਣਜੀਤ ਬਾਵਾ ਸਮੇਤ ਹੋਰ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਰਾਮ ਸਿੰਘ ਦਾ ਸਾਥ ਦੇਣ ਤਾਂ ਜੋ ਹੋਟਲ ਦਾ ਰਾਹ ਜਲਦੀ ਖੋਲਿ੍ਆ ਜਾ ਸਕੇ।