ਹਰਜੀਤ ਹਰਮਨ ਨੇ ਸਤੀਸ਼ ਕੌਲ ਦੇ ਦਿਹਾਂਤ ‘ਤੇ ਜਤਾਇਆ ਦੁੱਖ

written by Shaminder | April 13, 2021

ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਤੀਸ਼ ਕੌਲ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸਤੀਸ਼ ਕੌਲ ਸਾਹਿਬ ਅਲਵਿਦਾ!ਰੱਬ ਤੁਹਾਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ’।ਦੱਸ ਦਈਏ ਕਿ ਬੀਤੇ ਦਿਨੀਂ ਸਤੀਸ਼ ਕੌਲ ਦਾ ਕੋਰੋਨਾ ਬਿਮਾਰੀ ਦੇ ਕਾਰਨ ਦਿਹਾਂਤ ਹੋ ਗਿਆ ਸੀ।

Satish Kaul Imge From Harjit Harman's Instagram
ਹੋਰ ਪੜ੍ਹੋ : ਭਾਰਤੀ ਮੂਲ ਦੀ ਬੱਚੀ ਕਿਆਰਾ ਕੌਰ ਨੇ ਬਣਾਇਆ ਰਿਕਾਰਡ, 105 ਮਿੰਟ ‘ਚ ਪੜ੍ਹੀਆਂ 36 ਕਿਤਾਬਾਂ
harjit harman Image From Harjit Harman's instagram
ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ਅਤੇ ਉਨ੍ਹਾਂ ਦੀ ਮੂੰਹ ਬੋਲੀ ਭੈਣ ਹੀ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ । ਸਤੀਸ਼ ਕੌਲ ਨੇ ਅਨੇਕਾਂ ਹੀ ਪੰਜਾਬੀ ਅਤੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਸੀ ।
harjit harman Image From Harjit Harman's Instagram
ਉਨ੍ਹਾਂ ਨੇ ਆਪਣੀਆਂ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ। ਪਰ ਫ਼ਿਲਮਾਂ ‘ਚ ਮਸ਼ਹੂਰ ਅਦਾਕਾਰ ਦੇ ਅੰਤਿਮ ਸਮੇਂ ‘ਚ ਕੋਈ ਵੀ ਉਨ੍ਹਾਂ ਦੇ ਨਾਲ ਨਹੀਂ ਸੀ ।
 
View this post on Instagram
 

A post shared by Harjit Harman (@harjitharman)

ਕੁਝ ਕੋਰੋਨਾ ਵਾਰਿਅਰਸ ਅਤੇ ਮੂੰਹ ਬੋਲੀ ਭੈਣ ਹੀ ਉਨ੍ਹਾਂ ਦੀਆਂ ਅੰਤਿਮ ਰਸਮਾਂ ‘ਚ ਸ਼ਾਮਿਲ ਹੋਏ ਸਨ ।ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਜੀਅ ਇਸ ਮੌਕੇ ਮੌਜੂਦ ਨਹੀਂ ਸੀ ।  

0 Comments
0

You may also like