ਫਿਲਮ 'ਕੁੜ੍ਹਮਾਈਆਂ' ਦਾ ਟ੍ਰੇਲਰ ਪਾ ਰਿਹਾ ਹੈ ਧੁੰਮਾਂ ,14 ਸਤੰਬਰ ਨੂੰ ਰਿਲੀਜ਼ ਹੋਵੇਗੀ ਫਿਲਮ

Written by  Shaminder   |  August 27th 2018 12:06 PM  |  Updated: August 27th 2018 12:06 PM

ਫਿਲਮ 'ਕੁੜ੍ਹਮਾਈਆਂ' ਦਾ ਟ੍ਰੇਲਰ ਪਾ ਰਿਹਾ ਹੈ ਧੁੰਮਾਂ ,14 ਸਤੰਬਰ ਨੂੰ ਰਿਲੀਜ਼ ਹੋਵੇਗੀ ਫਿਲਮ

ਸਾਫ ਸੁਥਰੀ ਅਤੇ ਸੱਭਿਆਚਾਰਕ ਗੀਤ ਗਾਉਣ ਵਾਲੇ ਪੰਜਾਬੀ ਦੇ ਪ੍ਰਸਿੱਧ ਗਾਇਕ ਹਰਜੀਤ ਹਰਮਨ ਦੀ Movie ਫਿਲਮ 'ਕੁੜ੍ਹਮਾਈਆਂ' 14 ਸਤੰਬਰ ਨੂੰ  ਰਿਲੀਜ ਹੋਣ ਜਾ ਰਹੀ ਹੈ । ਜਿਸ ਦਾ ਟ੍ਰੇਲਰ ਰਿਲੀਜ ਹੋ ਚੁੱਕਿਆ ਹੈ ।ਇਸ ਫਿਲਮ 'ਚ ਹਰਜੀਤ ਹਰਮਨ ਅਤੇ ਜਪਜੀ ਖਹਿਰਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਨਿਰਮਲ ਰਿਸ਼ੀ ,ਅਨੀਤਾ ਦੇਵਗਨ ਸਣੇ ਹੋਰ ਕਈ ਕਲਾਕਾਰ ਵੀ ਇਸ ਫਿਲਮ'ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣਗੇ ।

 

https://youtu.be/-t1mvDpbiGc

 

ਇਸ ਫਿਲਮ ਨੂੰ ਲੈ ਕੇ ਹਰਜੀਤ ਹਰਮਨ ਵੀ ਕਾਫੀ ਉਤਸ਼ਾਹਿਤ ਨੇ ।ਗੁਰਮੀਤ ਸੱਜਣ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਰੋਮਾਂਟਿਕ ਕਮੇਡੀ ਹੈ । ਜਿਸ 'ਚ ਰੋਮਾਂਸ ਦੇ ਨਾਲ ਨਾਲ ਹਲਕੀ ਫੁਲਕੀ ਕਮੇਡੀ ਵੀ ਹੈ ਜੋ ਲੋਕਾਂ ਨੂੰ ਹਸਾਏਗੀ । ਇਸ ਦੇ ਨਾਲ ਹੀ ਨਿਰਮਲ ਰਿਸ਼ੀ ਵੀ ਮੁੱਖ ਕਿਰਦਾਰਾਂ ਵਿੱਚੋਂ ਇੱਕ ਹੈ ।'ਕੁੜ੍ਹਮਾਈਆਂ' ਫਿਲਮ ਅਜੇ 14 ਸਤੰਬਰ ਨੂੰ ਰਿਲੀਜ ਹੋਣੀ ਹੈ ਪਰ ਫਿਲਮ ਦਾ ਟ੍ਰੇਲਰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਇਸ ਫਿਲਮ ਦੇ ਗੀਤ ਵੀ 'ਤੈਨੂੰ ਲਾਣੇਦਾਰੀਏ ਨੀ ਜੱਟ ਫੁੱਲਾਂ ਵਾਂਗ ਰੱਖੂਗਾਂ' ਅਤੇ 'ਬਣ ਗਏ ਜੱਟਾਂ ਦੇ ਪੁੱਤ ਸਾਧ ਸੋਹਣੀਏ' ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਫਿਲਮ 'ਚ ਹਰਜੀਤ ਹਰਮਨ ,ਨਛੱਤਰ ਗਿੱਲ ,ਮੰਨਤ ਨੂਰ,ਜਸਪਿੰਦਰ ਨਰੂਲਾ ਸਣੇ ਕਈ ਗਾਇਕਾਂ ਨੇ ਆਪਣੀ ਅਵਾਜ਼ ਦਿੱਤੀ ਹੈ ।'ਕੁੜ੍ਹਮਾਈਆਂ' ਇੱਕ ਫੈਮਿਲੀ ਡਰਾਮਾ ਫਿਲਮ ਹੈ ,ਪਰ ਇਹ ਡਰਾਮਾ ਲੋਕਾਂ ਨੂੰ ੰਿਕੰਨਾ ਕੁ ਵਧੀਆ ਲੱਗਦਾ ਹੈ ਇਹ ਤਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ,ਪਰ ਫਿਲਹਾਲ ਤਾਂ ਇਸ ਫਿਲਮ ਦਾ ਟ੍ਰੇਲਰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network