ਹਰਜੀਤ ਹਰਮਨ ਨੇ ਮਰਹੂਮ ਗੀਤਕਾਰ ਪਰਗਟ ਸਿੰਘ ਨੂੰ ਦੂਜੀ ਬਰਸੀ ਮੌਕੇ ਕੀਤਾ ਯਾਦ, ਪਾਈ ਭਾਵੁਕ ਪੋਸਟ

Written by  Shaminder   |  March 05th 2021 02:57 PM  |  Updated: March 05th 2021 03:02 PM

ਹਰਜੀਤ ਹਰਮਨ ਨੇ ਮਰਹੂਮ ਗੀਤਕਾਰ ਪਰਗਟ ਸਿੰਘ ਨੂੰ ਦੂਜੀ ਬਰਸੀ ਮੌਕੇ ਕੀਤਾ ਯਾਦ, ਪਾਈ ਭਾਵੁਕ ਪੋਸਟ

ਹਰਜੀਤ ਹਰਮਨ ਨੇ ਮਰਹੂਮ ਲਿਰੀਸਿਸਟ ਪਰਗਟ ਸਿੰਘ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਭਾਵੇਂ ਸਰਦਾਰ ਪਰਗਟ ਸਿੰਘ ਨੂੰ ਸਾਥੋਂ ਵਿੱਛੜਿਆਂ ਅੱਜ ਦੋ ਸਾਲ ਹੋ ਗਏ ਨੇ ਪਰ ਉਹ ਕੋਈ ਘੜੀ ਕੋਈ ਪਲ ਨਹੀਂ ਹੋਣਾ ਜਦੋਂ ਉਹ ਮਨ ਚੋਂ ਵਿੱਸਰੇ ਹੋਣ ।

harjit harman Image From Harjit Harman’s Instagram

ਹੋਰ ਪੜ੍ਹੋ  : ਗਰਮੀ ਤੋਂ ਬਚਣ ਲਈ ਕਿਸਾਨ ਨੇ ਬਣਾਈ ਏਸੀ ਵਾਲੀ ਟਰਾਲੀ, ਕਿਸਾਨ ਅੰਦੋਲਨ ’ਤੇ ਜਾਣ ਲਈ ਖਿੱਚੀ ਤਿਆਰੀ

harjit harman Image From Harjit Harman’s Instagram

ਬਾਕੀ ਜਦੋਂ ਤੱਕ ਦੁਨੀਆਂ ਨੇ ਰਹਿਣਾ ਸਰਦਾਰ ਪਰਗਟ ਸਿੰਘ ਦੇ ਲਿਖੇ ਗੀਤ ਅਮਰ ਰਹਿਣਗੇ ਤੇ ਉਹਨਾਂ ਦਾ ਨਾਮ ਹਮੇਸਾਂ ਜ਼ਿੰਦਾ ਰਹੇਗਾ ਤੇ ਜੋ ਉਹਨਾਂ ਦੇ ਚਲੇ ਜਾਣ ਨਾਲ ਮੈਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਘਾਟਾ ਪਿਆ ਹੈ ਉਹ ਤਾਂ ਕਦੇ ਵੀ ਪੂਰਾ ਨਹੀਂ ਹੋ ਸਕੇਗਾ । ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਅਜਿਹੇ ਲੋਕ ਲੰਮੀ ਉਮਰ ਭੋਗ ਕੇ ਜਾਣ।ਹਰਜੀਤ ਹਰਮਨ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟਸ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਗੀਤਕਾਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ ।

harjit harman Image From Harjit Harman’s Instagram

ਇਸ ਦੇ ਨਾਲ ਹੀ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ । ਪ੍ਰਗਟ ਸਿੰਘ ਵੱਲੋਂ ਲਿਖੇ ਗਏ ਜ਼ਿਆਦਾਤਰ ਗੀਤ ਹਰਜੀਤ ਹਰਮਨ ਨੇ ਹੀ ਗਾਏ ਹਨ ਅਤੇ ਇਹ ਗੀਤ ਸੁਪਰਹਿੱਟ ਰਹੇ ਹਨ ।

 

View this post on Instagram

 

A post shared by Harjit Harman (@harjitharman)

ਪਰਗਟ ਸਿੰਘ ਬੇਸ਼ੱਕ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹਨ, ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਸਾਡੇ ਵਿੱਚ ਹਮੇਸ਼ਾ ਮੌਜੂਦ ਰਹਿਣਗੇ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network