Advertisment

ਬੜਾ ਕੁਛ ਸੋਚਿਆ ਹੋਇਆ ਸੀ ਭਵਿੱਖ 'ਚ ਹੋਰ ਵੀ ਵਧੀਆ ਕਰਨ ਦਾ ਪਰ ਸ਼ਾਇਦ ਪਰਮਾਤਮਾ ਨੂੰ ਸਾਡਾ ਹੋਰ ਸਾਥ ਮਨਜ਼ੂਰ ਨਹੀਂ ਸੀ- ਹਰਜੀਤ ਹਰਮਨ

author-image
By Aaseen Khan
New Update
ਬੜਾ ਕੁਛ ਸੋਚਿਆ ਹੋਇਆ ਸੀ ਭਵਿੱਖ 'ਚ ਹੋਰ ਵੀ ਵਧੀਆ ਕਰਨ ਦਾ ਪਰ ਸ਼ਾਇਦ ਪਰਮਾਤਮਾ ਨੂੰ ਸਾਡਾ ਹੋਰ ਸਾਥ ਮਨਜ਼ੂਰ ਨਹੀਂ ਸੀ- ਹਰਜੀਤ ਹਰਮਨ
Advertisment
ਬੜਾ ਕੁਛ ਸੋਚਿਆ ਹੋਇਆ ਸੀ ਭਵਿੱਖ ਵਿੱਚ ਹੋਰ ਵੀ ਵਧੀਆ ਕਰਨ ਦਾ ਪਰ ਸ਼ਾਇਦ ਪਰਮਾਤਮਾ ਨੂੰ ਸਾਡਾ ਹੋਰ ਸਾਥ ਮਨਜ਼ੂਰ ਨਹੀਂ ਸੀ- ਹਰਜੀਤ ਹਰਮਨ : ਕੁਝ ਦਿਨ ਪਹਿਲਾਂ ਹੀ ਪੰਜਾਬੀ ਸੰਗੀਤ ਜਗਤ ਦਾ ਉਹ ਸਿਤਾਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਜਿਸ ਨੇ ਆਪਣੇ ਗੀਤਾਂ ਰਾਹੀਂ ਪੰਜਾਬ, ਅਤੇ ਪੰਜਾਬੀਅਤ ਦੇ ਦਰਦ ਤੋਂ ਲੈ ਕੇ ਸੁੰਦਰਤਾ ਤੱਕ ਨੂੰ ਕਲਮ ਰਾਹੀਂ ਬਾਖੂਬੀ ਪ੍ਰੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਮਰਹੂਮ ਗੀਤਕਾਰ ਪਰਗਟ ਸਿੰਘ ਲਿੱਦੜਾਂ ਦੀ। ਹਰਜੀਤ ਹਰਮਨ ਅਤੇ ਪਰਗਟ ਸਿੰਘ ਜੀ ਦਾ ਬੜਾ ਹੀ ਗੂੜ੍ਹਾ ਰਿਸ਼ਤਾ ਰਿਹਾ ਹੈ ਇਹ ਰਿਸ਼ਤਾ ਸਿਰਫ ਗਾਇਕੀ ਜਾਂ ਗੀਤਾਂ ਦਾ ਹੀ ਨਹੀਂ ਸੀ ਬਲਕਿ ਪਰਿਵਾਰਕ ਤੇ ਦਿਲਾਂ ਦੀ ਸਾਂਝ ਦਾ ਸੀ।
Advertisment
ਹਰਜੀਤ ਹਰਮਨ ਨੂੰ ਪਰਗਟ ਸਿੰਘ ਨੇ ਦਰਸ਼ਕਾਂ ਦਾ ਹਰਮਨ ਪਿਆਰਾ ਕਿਵੇਂ ਬਣਾਇਆ ਉਹਨਾਂ ਆਪ ਬਿਆਨ ਕੀਤਾ ਹੈ। ਹਰਜੀਤ ਹਰਮਨ ਵੱਲੋਂ ਪਰਗਟ ਲਿੱਦੜਾਂ ਨਾਲ ਤਸਵੀਰ ਸਾਂਝੀ ਕਰ ਬੜਾ ਹੀ ਭਾਵੁਕ ਅਤੇ ਦੋਨਾਂ ਦਾ ਦੁਨਿਆਵੀ ਸਫ਼ਰ ਕਿਸ ਤਰਾਂ ਦਾ ਰਿਹਾ ਇਸ ਬਾਰੇ ਲਿਖਿਆ ਹੈ। ਹਰਜੀਤ ਹਰਮਨ ਨੇ ਲਿਖਿਆ "ਮੇਰਾ ਤੇ ਪਰਗਟ ਸਿੰਘ ਦਾ ਸਾਥ ਕੇਵਲ ਗੀਤਕਾਰੀ ਹੀ ਨਹੀਂ ਸੀ ਸਗੋਂ ਸ਼ੁਰੂ ਤੋਂ ਹੀ ਸਾਡੀਆਂ ਪਰਿਵਾਰਕ ਸਾਂਝਾ ਸਨ । ਸਰਦਾਰ ਪਰਗਟ ਸਿੰਘ ਜੀ ਦੇ ਜਾਣ ਦਾ ਮੈਨੂੰ ਹਮੇਸਾਂ ਹੀ ਦੁੱਖ ਰਹੇਗਾ ਕਿਉਂਕਿ ਸ਼ੁਰੂ ਤੋਂ ਲੈਕੇ ਅੱਜ ਤੱਕ ਜੋ ਪਰਗਟ ਜੀ ਨੇ ਲਿਖਿਆ ਤੇ ਮੈਂ ਗਾਇਆ ਉਸ ਨੂੰ ਤੁਸੀਂ ਹਮੇਸਾਂ ਹੀ ਖਿੜੇ ਮੱਥੇ ਪਰਵਾਨ ਕਰਕੇ ਸਾਨੂੰ ਬਹੁਤ ਹੀ ਪਿਆਰ ਬਖ਼ਸ਼ਿਆ ,, ਬੜਾ ਕੁਛ ਸੋਚਿਆ ਹੋਇਆ ਸੀ ਭਵਿੱਖ ਵਿੱਚ ਹੋਰ ਵੀ ਕੁਛ ਵਧੀਆ ਕਰਨ ਦਾ ਪਰ ਸ਼ਾਇਦ ਪਰਮਾਤਮਾ ਨੂੰ ਸਾਡਾ ਹੋਰ ਸਾਥ ਮਨਜ਼ੂਰ ਨਹੀਂ ਸੀ ਪਰ ਦੋਸਤੋ ਜਿਸ ਹਰਜੀਤ ਸਿੰਘ ਨੂੰ ਤੁਸੀਂ ਹਰਜੀਤ ਹਰਮਨ ਬਣਾਇਆ ਉਹ ਭਵਿੱਖ ਵਿੱਚ ਵੀ ਪਰਗਟ ਸਿੰਘ ਤੇ ਤੁਹਾਡੇ ਹਰਜੀਤ ਹਰਮਨ ਵੱਲੋਂ ਪਾਈ ਚੰਗੇ ਗੀਤਾਂ ਦੀ ਪਿਰਤ ਨੂੰ ਮੈਂ ਹਮੇਸਾਂ ਬਰਕਰਾਰ ਰੱਖਾਂਗਾਂ ।ਮੈਂ ਬਹੁਤ ਦਿਨਾਂ ਤੋਂ ਕੋਈ ਵੀ ਅੱਪਡੇਟ ਆਪ ਨਾਲ ਸਾਂਝੀ ਨਹੀਂ ਕੀਤੀ ਪਰ ਦੋਸਤੋ ਆਖਿਰ ਮੰਜਿਲ ਵੱਲ ਨੂੰ ਤਾਂ ਤੁਰਨਾ ਹੀ ਪੈਣਾ ਬਾਕੀ ਜਲਦੀ ਹੀ ਆਪ ਲਈ ਕੁਛ ਨਵਾਂ ਲੈਕੇ ਆ ਰਿਹਾ ਹਾਂ ਉਮੀਦ ਹੈ ਕਿ ਪਹਿਲਾਂ ਦੀ ਤਰਾਂ ਪਿਆਰ ਦੇਵੋਗੇ"
 
View this post on Instagram
 

ਮੇਰਾ ਤੇ ਪਰਗਟ ਸਿੰਘ ਦਾ ਸਾਥ ਕੇਵਲ ਗੀਤਕਾਰੀ ਹੀ ਨਹੀਂ ਸੀ ਸਗੋਂ ਸ਼ੁਰੂ ਤੋਂ ਹੀ ਸਾਡੀਆਂ ਪਰਿਵਾਰਕ ਸਾਂਝਾ ਸਨ । ਸਰਦਾਰ ਪਰਗਟ ਸਿੰਘ ਜੀ ਦੇ ਜਾਣ ਦਾ ਮੈਨੂੰ ਹਮੇਸਾਂ ਹੀ ਦੁੱਖ ਰਹੇਗਾ ਕਿਉਂਕਿ ਸ਼ੁਰੂ ਤੋਂ ਲੈਕੇ ਅੱਜ ਤੱਕ ਜੋ ਪਰਗਟ ਜੀ ਨੇ ਲਿਖਿਆ ਤੇ ਮੈਂ ਗਾਇਆ ਉਸ ਨੂੰ ਤੁਸੀਂ ਹਮੇਸਾਂ ਹੀ ਖਿੜੇ ਮੱਥੇ ਪਰਵਾਨ ਕਰਕੇ ਸਾਨੂੰ ਬਹੁਤ ਹੀ ਪਿਆਰ ਬਖ਼ਸ਼ਿਆ ,, ਬੜਾ ਕੁਛ ਸੋਚਿਆ ਹੋਇਆ ਸੀ ਭਵਿੱਖ ਵਿੱਚ ਹੋਰ ਵੀ ਕੁਛ ਵਧੀਆ ਕਰਨ ਦਾ ਪਰ ਸ਼ਾਇਦ ਪਰਮਾਤਮਾ ਨੂੰ ਸਾਡਾ ਹੋਰ ਸਾਥ ਮਨਜ਼ੂਰ ਨਹੀਂ ਸੀ ਪਰ ਦੋਸਤੋ ਜਿਸ ਹਰਜੀਤ ਸਿੰਘ ਨੂੰ ਤੁਸੀਂ ਹਰਜੀਤ ਹਰਮਨ ਬਣਾਇਆ ਉਹ ਭਵਿੱਖ ਵਿੱਚ ਵੀ ਪਰਗਟ ਸਿੰਘ ਤੇ ਤੁਹਾਡੇ ਹਰਜੀਤ ਹਰਮਨ ਵੱਲੋਂ ਪਾਈ ਚੰਗੇ ਗੀਤਾਂ ਦੀ ਪਿਰਤ ਨੂੰ ਮੈਂ ਹਮੇਸਾਂ ਬਰਕਰਾਰ ਰੱਖਾਂਗਾਂ ।ਮੈਂ ਬਹੁਤ ਦਿਨਾਂ ਤੋਂ ਕੋਈ ਵੀ ਅੱਪਡੇਟ ਆਪ ਨਾਲ ਸਾਂਝੀ ਨਹੀਂ ਕੀਤੀ ਪਰ ਦੋਸਤੋ ਆਖਿਰ ਮੰਜਿਲ ਵੱਲ ਨੂੰ ਤਾਂ ਤੁਰਨਾ ਹੀ ਪੈਣਾ ਬਾਕੀ ਜਲਦੀ ਹੀ ਆਪ ਲਈ ਕੁਛ ਨਵਾਂ ਲੈਕੇ ਆ ਰਿਹਾ ਹਾਂ ਉਮੀਦ ਹੈ ਕਿ ਪਹਿਲਾਂ ਦੀ ਤਰਾਂ ਪਿਆਰ ਦੇਵੋਗੇ

A post shared by Harjit Harman (@harjitharman) on

ਹੋਰ ਵੇਖੋ : ‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਹੋਇਆ ਪੂਰਾ, ਰੈਪ ਅੱਪ ਪਾਰਟੀ ‘ਤੇ ਦੇਖੋ ਸਿਤਾਰਿਆਂ ਦੀ ਮਸਤੀ ਹਰਜੀਤ ਹਰਮਨ ਅਤੇ ਪਰਗਟ ਲਿੱਦੜਾਂ ਦਾ ਸਫ਼ਰ ਵਾਕਈ 'ਚ ਕਾਫੀ ਸ਼ਾਨਦਾਰ ਰਿਹਾ ਹੈ। ਸਾਫ ਸੁੱਥਰੀ ਕਲਮ ਨਾਲ ਪਰਗਟ ਲਿੱਦੜਾਂ ਦੇ ਗੀਤ ਅਤੇ ਲਿਖਤਾਂ ਪੰਜਾਬੀਆਂ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment