ਹਰਜੀਤ ਹਰਮਨ ਦਾ ਨਵਾਂ ਗੀਤ ‘ਪੰਜਾਬ’ ਰਿਲੀਜ਼

written by Shaminder | July 08, 2021

ਹਰਜੀਤ ਹਰਮਨ ਦਾ ਨਵਾਂ ਗੀਤ ‘ਪੰਜਾਬ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੀਤਕਾਰ ਪ੍ਰਗਟ ਸਿੰਘ ਦੇ ਲਿਖੇ ਹੋਏ ਹਨ । ਮਿਊਜ਼ਿਕ ਅਤੁਲ ਸ਼ਰਮਾ ਨੇ ਦਿੱਤਾ ਹੈ । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਜਾਰੀ ਕੀਤਾ ਗਿਆ ਹੈ । ਗੀਤ ‘ਚ ਪਹਿਲਾਂ ਵਾਲੇ ਪੰਜਾਬ ਅਤੇ ਹੁਣ ਵਾਲੇ ਪੰਜਾਬ ਦੇ ਚਿੱਤਰ ਨੂੰ ਉਕੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

Harjit Harman ,

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਦਿਲਜੀਤ ਦੋਸਾਂਝ ਨੂੰ ਕੀਤਾ ਜਾ ਰਿਹਾ ਸੀ ਟਰੋਲ, ਦਿਲਜੀਤ ਨੇ ਦਿੱਤਾ ਅਜਿਹਾ ਜਵਾਬ ਟਰੋਲਰ ਦੀ ਹੋ ਗਈ ਬੋਲਤੀ ਬੰਦ  

Harjit Harman

ਇਸ ਦੇ ਨਾਲ ਹੀ ਪੰਜਾਬ ਨੂੰ ਟੁਕੜਿਆਂ ‘ਚ ਵੰਡਣ ਦੇ ਦੁੱਖ ਨੂੰ ਵੀ ਬਿਆਨ ਕੀਤਾ ਗਿਆ ਹੈ ।ਇਸ ਤੋਂ ਇਲਾਵਾ ਗੀਤ ‘ਚ ਪੰਜਾਬ ਦੇ ਸ਼ਾਨਾਮੱਤੀ ਇਤਿਹਾਸ ਅਤੇ ਸੱਭਿਆਚਾਰ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

Harjit Harman song

ਇਸ ਤੋਂ ਇਲਾਵਾ ਪੰਜਾਬ ਨਾਲ ਹੁੰਦੇ ਵਿਤਕਰੇ ਨੂੰ ਵੀ ਦਰਸਾਇਆ ਗਿਆ ਹੈ ਅਤੇ ਅਜੋਕੇ ਸਮੇਂ ‘ਚ ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਹਰਜੀਤ ਹਰਮਨ ਦਾ ਇਹ ਗੀਤ ਸਰੋਤਿਆਂ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ ਅਤੇ ਲੋਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ।

0 Comments
0

You may also like