ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਨੇ ਕਿਹਾ 'ਮੁਸ਼ਕਿਲ ਦੌਰ ਤਾਂ ਹੁਣ ਸ਼ੁਰੂ ਹੋਇਆ'

written by Shaminder | December 24, 2021

ਹਰਨਾਜ਼ ਕੌਰ ਸੰਧੂ (Harnaaz Sandhu)  ਜਿਸ ਨੇ 21 ਸਾਲਾਂ ਦੇ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ । ਜਿਸ ਤੋਂ ਬਾਅਦ ਹਰਨਾਜ਼ ਦੇ ਹਰ ਪਾਸੇ ਚਰਚੇ ਹੋ ਰਹੇ ਹਨ ।ਇਹ ਖਿਤਾਬ ਜਿੱਤਣ ਦੇ ਨਾਲ ਹੀ ਹਰਨਾਜ਼ ਦੀਆਂ ਜ਼ਿੰਮੇਵਾਰੀਆਂ ਵੀ ਵਧ ਚੁੱਕੀਆਂ ਹਨ । ਮਿਸ ਯੂਨੀਵਰਸ (Miss Universe)  ਦਾ ਖਿਤਾਬ ਜਿੱਤਣ ਵਾਲੀਆਂ ਹੋਰਨਾਂ ਹੀਰੋਇਨਾਂ ਵਾਂਗ ਹਰਨਾਜ਼ ਨੂੰ ਫ਼ਿਲਮਾਂ ‘ਚ ਆਉਣ ਦੀ ਕੋਈ ਕਾਹਲੀ ਨਹੀਂ ਹੈ। ਉਹ ਹਾਲੇ ਹੋਰਨਾਂ ਕੰਮਾਂ ‘ਚ ਰੁੱਝੀ ਹੋਈ ਹੈ ਅਤੇ ਜਲਦ ਹੀ ਉਹ ਨਿਊਯਾਰਕ ਜਾਏਗੀ ।

Harnaaz Sandhu,, image From instagram

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦਾ ਧੀ ਦੇ ਨਾਲ ਕਿਊਟ ਵੀਡੀਓ ਵਾਇਰਲ, ਹਰ ਕਿਸੇ ਨੂੰ ਆ ਰਿਹਾ ਪਸੰਦ

ਹਰਨਾਜ਼ ਕੌਰ ਦਾ ਮੰਨਣਾ ਹੈ ਕਿ ਉਸ ਦੀਆਂ ਮੁਸ਼ਕਿਲਾਂ ਦਾ ਦੌਰ ਤਾਂ ਹੁਣ ਸ਼ੁਰੂ ਹੋਇਆ ਹੈ । ਇੱਕ ਇੰਟਰਵਿਊ ‘ਚ ਹਰਨਾਜ਼ ਨੇ ਕਿਹਾ ਕਿ ਰਸਤੇ ਕਦੇ ਵੀ ਆਸਾਨ ਨਹੀਂ ਹੁੰਦੇ ਅਤੇ ਉਸ ਦਾ ਮੁਸ਼ਕਿਲ ਦੌਰ ਤਾਂ ਹੁਣ ਸ਼ੁਰੂ ਹੋਇਆ ਹੈ । ਹਰਨਾਜ਼ ਨੇ ਕਈ ਸਾਲ ਥੀਏਟਰ ਵੀ ਕੀਤਾ ਹੈ ਅਤੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੀ ਹੈ ।

Harnaaz sandhu..- image From instagram

ਹਰਨਾਜ਼ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਾਂ ਨੂੰ ਦਿੰਦੀ ਹੈ ਜਿਸ ਦੀ ਬਦੌਲਤ ਅੱਜ ਉਹ ਇਸ ਮੁਕਾਮ ‘ਤੇ ਪਹੁੰਚੀ ਹੈ । ਉਸ ਦਾ ਕਹਿਣਾ ਹੈ ਕਿ ਮੇਰੀ ਮਾਂ ਨੇ 17 ਸਾਲ ਦੀ ਉਮਰ ਵਿਚ ਅਹਿਸਾਸ ਕਰਵਾਇਆ ਕਿ ਮੈਨੂੰ ਬਿਊਟੀ ਪੈਜੇਂਟ ਵਿਚ ਹਿੱਸਾ ਲੈਣਾ ਚਾਹੀਦਾ ਹੈ। ਜਿਸ ਵੇਲੇ ਮੈਂ ਮੁਕਾਬਲੇ ਵਿਚ ਸੀ, ਉਹ ਗੁਰਦੁਆਰੇ ਵਿਚ ਮੇਰੇ ਲਈ ਅਰਦਾਸ ਕਰ ਰਹੀ ਸੀ। ਦੱਸ ਦਈਏ ਕਿ ਹਰਨਾਜ਼ ਕੌਰ ਸੰਧੂ ਦਾ ਸਬੰਧ ਪੰਜਾਬ ਦੇ ਬਟਾਲਾ ਨਾਲ ਹੈ । ਹਰਨਾਜ਼ ਇੱਥੋਂ ਦੀ ਹੀ ਜੰਮਪਲ ਹੈ ਅਤੇ ਇੱਥੋਂ ਹੀ ਉਹ ਚੰਡੀਗੜ੍ਹ ਗਈ ਅਤੇ ਅੱਜ ਕੱਲ੍ਹ ਉਹ ਚੰਡੀਗੜ੍ਹ ‘ਚ ਹੀ ਰਹਿੰਦੀ ਹੈ ।

You may also like