ਬਜਰੰਗੀ ਭਾਈਜਾਨ ’ਚ ‘ਮੁੰਨੀ’ ਦਾ ਕਿਰਦਾਰ ਨਿਭਾਉਣ ਵਾਲੀ ਹਰਸ਼ਾਲੀ ਨੇ ਕੰਗਨਾ ਦੀ ਕੀਤੀ ਨਕਲ

written by Rupinder Kaler | June 19, 2021

ਸਲਮਾਨ ਖਾਨ ਦੀ ਫ਼ਿਲਮ ਬਜਰੰਗੀ ਭਾਈਜਾਨ ਵਿੱਚ ‘ਮੁੰਨੀ’ ਦਾ ਕਿਰਦਾਰ ਨਿਭਾਉਣ ਵਾਲੀ ਹਰਸ਼ਾਲੀ ਮਲਹੋਤਰਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਸ ਵੱਲੋਂ ਅਕਸਰ ਸੋਸ਼ਲ ਮੀਡੀਆ ਤੇ ਫੋਟੋਆਂ ਤੇ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ । ਉਹ ਅਕਸਰ ਡਾਂਸ ਵੀਡੀਓ ਅਤੇ ਕਈ ਵਾਰ ਅਦਾਕਾਰੀ ਦੀਆਂ ਵੀਡੀਓ ਪਾ ਕੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕਰਦੀ ਹੈ।

munni Pic Courtesy: Instagram

ਹੋਰ ਪੜ੍ਹੋ :

ਗਿੱਪੀ ਗਰੇਵਾਲ ਨੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦਾ ਵੀਡੀਓ ਕੀਤਾ ਸਾਂਝਾ

munni Pic Courtesy: Instagram

ਇਹੀ ਕਾਰਨ ਹੈ ਕਿ ਇੰਸਟਾਗ੍ਰਾਮ ‘ਤੇ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਹਾਲ ਹੀ ਵਿੱਚ ਹਰਸ਼ਾਲੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ’ ਚ ਉਹ ਕੰਗਨਾ ਰਣੌਤ ਦੇ ਸੰਵਾਦ ‘ਤੇ ਜ਼ਬਰਦਸਤ ਅਦਾਕਾਰੀ ਕਰਦੀ ਦਿਖਾਈ ਦੇ ਰਹੀ ਹੈ।

Pic Courtesy: Instagram

ਇਸ ਵੀਡੀਓ ਵਿਚ, ਹਰਸ਼ਾਲੀ ਸ਼ਾਨਦਾਰ ਢੰਗ ਨਾਲ ਕੰਗਨਾ ਦੇ ਸੰਵਾਦ ‘ਤੇ ਲਿਪ ਸਿੰਕ ਕਰ ਰਹੀ ਹੈ। ਹਰਸ਼ਾਲੀ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਲੋਕ ਇਸ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

You may also like