ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੋੜੀ’ ’ਚ ਹਰਸਿਮਰਨ ਅਤੇ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਵੀ ਆਵੇਗੀ ਨਜ਼ਰ

written by Rupinder Kaler | October 18, 2019

ਪਾਲੀਵੁੱਡ ਵਿੱਚ ਗਾਇਕ ਦਿਲਜੀਤ ਦੁਸਾਂਝ ਦੀ ਫ਼ਿਲਮ ‘ਜੋੜੀ’ ਨੂੰ ਲੈ ਕੇ ਆਏ ਦਿਨ ਕੁਝ ਨਾ ਕੁਝ ਨਵਾਂ ਖੁਲਾਸਾ ਹੋ ਰਿਹਾ ਹੈ । ਖ਼ਬਰਾਂ ਦੀ ਮੰਨੀਏ ਤਾਂ ਦਿਲਜੀਤ ਦੀ ਇਸ ਫ਼ਿਲਮ ਦੀ ਕਹਾਣੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਕਿਸੇ ਮਸ਼ਹੂਰ ਗਾਇਕ ਜੋੜੀ ਦੇ ਆਲੇ ਦੁਆਲੇ ਘੁੰਮਦੀ ਹੈ । ਇਸ ਫ਼ਿਲਮ ਨੂੰ ਅੰਬਰਦੀਪ ਸਿੰਘ ਡਾਇਰੈਕਟ ਕਰ ਰਹੇ ਹਨ ਜਦੋਂ ਕਿ ਕਹਾਣੀ ਵੀ ਉਹਨਾਂ ਨੇ ਹੀ ਲਿਖੀ ਹੈ ।

https://www.instagram.com/p/B3tptqVBjzA/

ਫ਼ਿਲਮ ਦੀ ਕਹਾਣੀ ਮੁਤਾਬਿਕ ਇਸ ਫ਼ਿਲਮ ਵੀ ਗਾਇਕ ਦਿਲਜੀਤ ਦੋਸਾਂਝ ਨੂੰ ਫ਼ਿਲਮ ਦਾ ਹੀਰੋ ਬਣਾਇਆ ਗਿਆ ਹੈ ਜਦੋਂ ਕਿ ਫ਼ਿਲਮ ਦੀ ਹੀਰੋਇਨ ਵੀ ਇੱਕ ਨਾਮੀ ਗਾਇਕਾ ਨਿਮਰਤ ਖਹਿਰਾ ਨੂੰ ਲਿਆ ਗਿਆ ਹੈ।ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਹੁਣ ਪੰਜਾਬੀ ਗਾਇਕ ਹਰਸਿਮਰਨ ਅਤੇ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਵੀ ਵੱਡਾ ਰੋਲ ਨਿਭਾਉਣਗੇ ।

https://www.instagram.com/p/B0siXr2nvjq/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦ੍ਰਿਸ਼ਟੀ ਗਰੇਵਾਲ ਐਮੀ ਵਿਰਕ ਦੀ ਫ਼ਿਲਮ ‘ਮੁਕਲਾਵਾ’ ਵਿੱਚ ਨਜ਼ਰ ਆਈ ਸੀ ।ਦਿਲਜੀਤ ਦੁਸਾਂਝ ਅਤੇ ‘ਰਿਦਮ ਬੁਆਏਜ ਇੰਟਰਟੇਨਮੈਂਟ’ ਦੀ ਇਸ ਫ਼ਿਲਮ ਨੂੰ ਲੈ ਕੇ ਪੰਜਾਬੀ ਫ਼ਿਲਮਾਂ ਦੇਖਣ ਵਾਲੇ ਕਾਫੀ ਉਤਸ਼ਾਹਿਤ ਹਨ ।

 

0 Comments
0

You may also like