ਹਰਸਿਮਰਨ ਦਾ ਨਵਾਂ ਗੀਤ 'ਕੋਕਾ ਪੀਸ' ਜਿੱਤ ਰਿਹਾ ਹੈ ਹਰ ਕਿਸੇ ਦਾ ਦਿਲ, ਦੇਖੋ ਵੀਡੀਓ

Written by  Aaseen Khan   |  October 15th 2019 04:30 PM  |  Updated: October 15th 2019 04:30 PM

ਹਰਸਿਮਰਨ ਦਾ ਨਵਾਂ ਗੀਤ 'ਕੋਕਾ ਪੀਸ' ਜਿੱਤ ਰਿਹਾ ਹੈ ਹਰ ਕਿਸੇ ਦਾ ਦਿਲ, ਦੇਖੋ ਵੀਡੀਓ

ਕਈ ਸੁਪਰਹਿੱਟ ਗੀਤ ਦੇਣ ਵਾਲੇ ਗਾਇਕ ਹਰਸਿਮਰਨ ਜਿਹੜੇ ਬਹੁਤ ਜਲਦ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ।ਪਰ ਉਸ ਤੋਂ ਪਹਿਲਾਂ ਇੱਕ ਹੋਰ ਨਵੇਂ ਗਾਣੇ ਨਾਲ ਹਾਜ਼ਿਰ ਹੋ ਚੁੱਕੇ ਹਨ ਜਿਸ ਦਾ ਨਾਮ ਹੈ 'ਕੋਕਾ ਪੀਸ'।ਨਾਮੀ ਗੀਤਕਾਰ ਕਪਤਾਨ ਵੱਲੋਂ ਗਾਣੇ ਦੇ ਬੋਲ ਲਿਖੇ ਗਏ ਹਨ ਅਤੇ Guys In Charge ਦਾ ਮਿਊਜ਼ਿਕ ਹੈ। ਗਾਣੇ 'ਚ ਹਰਸਿਮਰਨ ਲੜਕੀ ਦੀਆਂ ਤਾਰੀਫ਼ਾਂ ਕਰ ਰਹੇ ਹਨ।

ਹਰਸਿਮਰਨ ਦੇ ਇਸ ਗੀਤ ਦਾ ਐਕਸਕਲਿਉਸਿਵ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ।ਹਰਸਿਮਰਨ ਜਿਹੜੇ ਬੁਲੇਟ, ਥਾਰਗੜ੍ਹ, ਘੈਂਟ ਜੱਟੀ, ਫਰਸਟ ਕਰਾਈਮ ਅਤੇ ਢੀਠ ਯਾਰ ਵਰਗੇ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ।

ਹੋਰ ਵੇਖੋ : ਕਿੰਝ ਤੁੱਕੇ ਨਹੀਂ ਸਗੋਂ ਮਿਹਨਤਾਂ ਨਾਲ ਅੱਗੇ ਆਏ ਹਿੰਮਤ ਸੰਧੂ ਦੱਸ ਰਹੇ ਨੇ ਆਪਣੇ ਨਵੇਂ ਗੀਤ 'ਜੱਟ ਦੇ ਸਟਾਰ' ਵਿਚ, ਦੇਖੋ ਵੀਡੀਓ

ਉਹ ਹਮਸਫ਼ਰ ਨਾਮ ਦੀ ਆਉਣ ਵਾਲੀ ਪੰਜਾਬੀ ਫ਼ਿਲਮ ਰਾਹੀਂ ਸਿਨੇਮਾ 'ਤੇ ਡੈਬਿਊ ਕਰਨ ਜਾ ਰਹੇ ਹਨ। ਇਸ ਫ਼ਿਲਮ 'ਚ ਹਰਸਿਮਰਨ ਤੋਂ ਇਲਾਵਾ ਕਰਤਾਰ ਚੀਮਾ ਅਤੇ ਮਾਡਲ ਨੇਹਾ ਸ਼ਰਮਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਮੁਸਾਫ਼ਿਰ ਟਾਈਟਲ ਹੇਠ ਬਣਨ ਵਾਲੀ ਇਸ ਫ਼ਿਲਮ ਦੀ ਕਹਾਣੀ ਸੋਹੀ ਨੇ ਲਿਖੀ ਹੈ ਤੇ ਉਹ ਹੀ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ। ਅਗਲੇ ਸਾਲ ਯਾਨੀ 2020 'ਚ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network