ਹਰਿਆਣਵੀਂ ਗਾਇਕਾ ਸਪਨਾ ਚੌਧਰੀ ਦੇ ਘਰ ਬੇਟੇ ਨੇ ਲਿਆ ਜਨਮ, ਪ੍ਰਸ਼ੰਸਕ ਦੇ ਰਹੇ ਵਧਾਈਆਂ

written by Shaminder | October 07, 2020

ਹਰਿਆਣਾ ਦੀ ਲੋਕ ਗਾਇਕਾ ਸਪਨਾ ਚੌਧਰੀ ਦੇ ਘਰ ਬੇਟੇ ਨੇ ਜਨਮ ਲਿਆ ਹੈ । ਤੁਸੀਂ ਵੀ ਇਹ ਖ਼ਬਰ ਪੜ੍ਹ ਕੇ ਹੈਰਾਨ ਤਾਂ ਜ਼ਰੂਰ ਹੋਏ ਹੋਵੋਗੇ ਕਿ ਸਪਨਾ ਚੌਧਰੀ ਦਾ ਵਿਆਹ ਕਦੋਂ ਹੋਇਆ ਅਤੇ ਉਨ੍ਹਾਂ ਦੇ ਘਰ ਬੇਟੇ ਨੇ ਕਦੋਂ ਜਨਮ ਲੈ ਲਿਆ । ਦਰਅਸਲ ਉਨ੍ਹਾਂ ਦਾ ਵਿਆਹ ਵੀਰ ਸਾਹੂ ਦੇ ਨਾਲ ਜਨਵਰੀ ‘ਚ ਹੋਇਆ ਸੀ ਅਤੇ ਕੋਰਟ ‘ਚ ਹੋਏ ਇਸ ਵਿਆਹ ਨੂੰ ਇਸ ਲਈ ਗੁਪਤ ਰੱਖਿਆ ਗਿਆ ਸੀ ਕਿਉਂਕਿ ਵੀਰ ਸਾਹੂ ਦੇ ਘਰ ਕਿਸੇ ਦਾ ਦਿਹਾਂਤ ਹੋ ਗਿਆ ਸੀ । ਇਸ ਖਬਰ ਦੀ ਪੁਸ਼ਟੀ ਸਪਨਾ ਚੌਧਰੀ ਦੀ ਮਾਂ ਨੇ ਕੀਤੀ ਹੈ ।

sapna_chaudhry sapna_chaudhry

ਸਪਨਾ ਚੌਧਰੀ ਨੂੰ ਬੇਟਾ ਹੋਇਆ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ। ਹਰ ਪਾਸਿਓਂ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ।

ਹੋਰ ਵੇਖੋ :ਜਦੋਂ ਸਪਨਾ ਚੌਧਰੀ ਤੇ ਰਾਖੀ ਸਾਵੰਤ ਦਾ ਸਟੇਜ਼ ’ਤੇ ਹੋਇਆ ਡਾਂਸ ਮੁਕਾਬਲਾ, ਇੱਕ ਕਰੋੜ ਦੇ ਕਰੀਬ ਲੋਕਾਂ ਦੇਖਿਆ ਵੀਡੀਓ

sapna_chaudhry sapna_chaudhry

ਹਾਲਾਂਕਿ ਇਹ ਖ਼ਬਰ ਉਨ੍ਹਾਂ ਦੇ ਫੈਂਸ ਲਈ ਇਕ ਵੱਡਾ ਝਟਕਾ ਹੈ। ਸਪਨਾ ਚੌਧਰੀ ਦੇ ਮਾਂ ਬਣਨ ਦੀ ਖਬਰ ਦੀ ਪੁਸ਼ਟੀ ਖ਼ੁਦ ਉਨ੍ਹਾਂ ਦੀ ਮਾਂ ਨੀਲਮ ਚੌਧਰੀ ਨੇ ਕੀਤੀ ਹੈ।

Sapna Sapna

ਦੱਸ ਦਈਏ ਕਿ ਆਪਣੇ ਗੀਤਾਂ ਦੇ ਨਾਲ ਸਭ ਨੂੰ ਨਚਾਉਣ ਵਾਲੀ ਸਪਨਾ ਚੌਧਰੀ ਦੇ ਘਰ ਬੇਟੇ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ ਅਤੇ ਪ੍ਰਸ਼ੰਸਕ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਸਪਨਾ ਚੌਧਰੀ ਦੀ ਲੱਖਾਂ ‘ਚ ਫੈਨ ਫਾਲੋਵਿੰਗ ਹੈ ।

You may also like