19 ਦਸੰਬਰ ਨੂੰ ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਹੋਵੇਗਾ ਭਾਈ ਦਇਆ ਸਿੰਘ ਜੀ ਸ਼ਾਨ ਦਾ ਸ਼ਬਦ ਏਕੈ ਏਕੈ ਏਕ ਤੂਹੀ

Written by  Pushp Raj   |  December 18th 2021 03:14 PM  |  Updated: December 18th 2021 03:15 PM

19 ਦਸੰਬਰ ਨੂੰ ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਹੋਵੇਗਾ ਭਾਈ ਦਇਆ ਸਿੰਘ ਜੀ ਸ਼ਾਨ ਦਾ ਸ਼ਬਦ ਏਕੈ ਏਕੈ ਏਕ ਤੂਹੀ

ਪੀਟੀਸੀ ਪੰਜਾਬੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ । ਇਸ ਲਈ ਹਰ ਹਫਤੇ ਨਵੇਂ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ।ਹਜ਼ੂਰੀ ਰਾਗੀ ਭਾਈ ਦਇਆ ਸਿੰਘ ਜੀ ਸ਼ਾਨ ਆਪਣੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਪੀਟੀਸੀ ਰਿਕਾਰਡਸ ਉੱਤੇ ਜਲਦ ਹੀ ਉਨ੍ਹਾਂ ਦਾ ਇੱਕ ਹੋਰ ਸ਼ਬਦ "ਏਕੈ ਏਕੈ ਏਕ ਤੂਹੀ " ਰਿਲੀਜ਼ ਹੋਵੇਗਾ।

ਦੱਸਣਯੋਗ ਹੈ ਕਿ ਭਾਈ ਦਇਆ ਸਿੰਘ ਜੀ ਸ਼ਾਨ ਹੁਸ਼ਿਆਰਪੁਰ ਵਾਲੇ ਦੇ ਨਾਂਅ ਤੋਂ ਮਸ਼ਹੂਰ ਹਨ। ਭਾਈ ਦਇਆ ਸਿੰਘ ਜੀ ਹਜ਼ੂਰੀ ਰਾਗੀ ਹਨ ਤੇ ਉਹ ਆਪਣੇ ਸ਼ਬਦ, ਕੀਰਤਨ ਤੇ ਗੁਰੂ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ।

Bhai Daya Singh ji new shabad

ਪੀਟੀਸੀ ਰਿਕਾਰਡਸ ਉੱਤੇ 19 ਦਸੰਬਰ ਨੂੰ ਰਿਲੀਜ਼ ਹੋਣ ਵਾਲਾ ਉਨ੍ਹਾਂ ਦਾ ਇਹ ਸ਼ਬਦ "ਏਕੈ ਏਕੈ ਏਕ ਤੂਹੀ " ਪੀਟੀਸੀ ਰਿਕਾਰਡਸ ਸਣੇ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਤੇ ਪੀਟੀਸੀ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ 'ਤੇ ਵੀ ਉਪਲਬਧ ਹੋਵੇਗਾ। ਸੰਗਤ ਇਨ੍ਹਾਂ ਵੱਖ-ਵੱਖ ਚੈਨਲਾਂ ਉੱਤੇ ਗੁਰਬਾਣੀ ਨਾਲ ਸਬੰਧਤ ਇਸ ਪਵਿੱਤਰ ਸ਼ਬਦ ਦਾ ਆਨੰਦ ਮਾਣ ਸਕਦੇ ਹਨ।

ਇਸ ਸ਼ਬਦ ਨੂੰ ਭਾਈ ਦਇਆ ਸਿੰਘ ਜੀ ਨੇ ਆਪਣੀ ਆਵਾਜ਼ ਵਿੱਚ ਗਾਇਨ ਕੀਤਾ ਹੈ। ਇਸ ਦਾ ਸਿਰਲੇਖ ਹੈ "ਏਕੈ ਏਕੈ ਏਕ ਤੂਹੀ ", ਇਸ ਦਾ ਅਰਥ ਹੈ ਇਸ ਜਗਤ ਦਾ ਪਰਮ ਪਿਤਾ ਪਰਮਾਤਮਾ ਹੈ, ਹੇ ਅਕਾਲ ਪੁਰਖ ਤੇਰੇ ਨਾਂਅ ਦਾ ਹੀ ਸਹਾਰਾ ਹੈ। ਮੈਂ ਅੱਜ ਜੋ ਚੀਜਾਂ ਹਾਸਲ ਕੀਤੀਆਂ ਹਨ ਇਹ ਤੇਰੀ ਹੀ ਰਹਿਮਤ ਦੇ ਕਾਰਨ ਹਨ।

Bhai Daya Singh ji pic

ਹੋਰ ਪੜ੍ਹੋ :   ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਹੋਵੇਗਾ ਭਾਈ ਜਗਤਾਰ ਸਿੰਘ ਜੀ ਦੀ ਆਵਾਜ਼ ‘ਚ ਨਵਾਂ ਸ਼ਬਦ ‘ਮੋਹਨ ਨੀਦ ਨ ਆਵੈ’

ਇਸ ਤੋਂ ਪਹਿਲਾਂ ਵੀ ਭਾਈ ਦਇਆ ਸਿੰਘ ਜੀ ਸ਼ਾਨ ਕਈ ਹੋਰਨਾਂ ਕਈ ਸ਼ਬਦਾਂ ਦਾ ਗਾਇਨ ਕਰ ਚੁੱਕੇ ਹਨ। ਸੰਗਤਾਂ ਵੱਲੋਂ ਉਨ੍ਹਾਂ ਦੇ ਗਾਏ ਸ਼ਬਦ ਕੀਰਤਨ ਬੇਹੱਦ ਪਸੰਦ ਕੀਤੇ ਜਾਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network