ਜਾਣੋ ਸੰਤਰੇ ਦੇ ਚਮਤਕਾਰੀ ਫਾਇਦਿਆਂ ਬਾਰੇ, ਖ਼ੂਬਸੂਰਤੀ ਵਧਾਉਣ ਤੋਂ ਲੈ ਕੇ ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ

Reported by: PTC Punjabi Desk | Edited by: Lajwinder kaur  |  October 01st 2020 09:35 AM |  Updated: October 01st 2020 11:09 AM

ਜਾਣੋ ਸੰਤਰੇ ਦੇ ਚਮਤਕਾਰੀ ਫਾਇਦਿਆਂ ਬਾਰੇ, ਖ਼ੂਬਸੂਰਤੀ ਵਧਾਉਣ ਤੋਂ ਲੈ ਕੇ ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ

ਸੰਤਰਾ ਗੁਣਕਾਰੀ ਫ਼ਲਾਂ ‘ਚੋਂ ਇੱਕ ਹੈ । ਇਸ ਦੇ ਸੇਵਨ ਦੇ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਦੂਰ ਹੁੰਦੀਆਂ ਹਨ । ਇਸ ਤੋਂ ਇਲਾਵਾ ਇਹ ਸੁੰਦਰਤਾ ਨੂੰ ਨਿਖ਼ਾਰਨ ‘ਚ ਬਹੁਤ ਫਾਇਦੇਮੰਦ ਹੈ । ਸੰਤਰੇ ਦੇ ਗੁੱਦੇ ਵਿਚ ਸੈਲੁਯਲੋਜ ਹੈਮੀਸੇਲੂਲੋਜ, ਪ੍ਰੋਟੋਪੈਕਟਿਨ, ਪੈਕਟਿਨ, ਫਰੂਟ ਸ਼ੂਗਰ, ਗੰਧ, ਅਮੀਨੋ ਐਸਿਡ, ਵਿਟਾਮਿਨ 'ਸੀ', ਖਣਿਜ ਲਵਣ ਅਤੇ ਹੋਰ ਪੌਸ਼ਕ ਤੱਤ ਹੁੰਦੇ ਹਨ | ਆਓ ਜਾਣਦੇ ਹਾਂ ਸੰਤਰੇ ਦੇ ਫਾਇਦਿਆਂ ਬਾਰੇ-    orange and juice

ਹੋਰ ਪੜ੍ਹੋ :ਕੋਰੋਨਾ ਕਾਲ ‘ਚ ਲੋਕਾਂ ਦੀ ਸੇਵਾ ਕਰਦੇ ਹੋਏ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੂੰ ਹੋਇਆ ਕੋਰੋਨਾ, ਜਲਦੀ ਸਿਹਤਮੰਦ ਹੋਣ ਲਈ ਲੋਕ ਕਰ ਰਹੇ ਨੇ ਦੁਆਵਾਂ

ਮੂੰਹ ਦੇ ਰੋਗ ਹੁੰਦੇ ਨੇ ਦੂਰ- ਵਿਟਾਮਿਨ 'ਸੀ' ਦੀ ਕਮੀ ਕਾਰਨ ਸਕਰਵੀ ਰੋਗ ਹੋ ਜਾਂਦਾ ਹੈ | ਮਸੂੜੇ ਸੁੱਜ ਜਾਂਦੇ ਹਨ, ਜਿਸ ਕਰਕੇ ਉਨ੍ਹਾਂ 'ਚੋਂ ਖੂਨ ਨਿਕਲਣ ਲਗਦਾ ਹੈ | ਸੰਤਰੇ ਦੀ ਰੋਜ਼ਾਨਾ ਵਰਤੋਂ ਕਰਨ ਦੇ ਨਾਲ ਇਸ ਰੋਗ ਨੂੰ ਜਲਦੀ ਠੀਕ ਕੀਤਾ ਜਾ ਸਕਦਾ ਹੈ ।

mouth pain

ਅੱਖਾਂ ਦੀ ਰੋਸ਼ਨੀ ਲਈ ਹੈ ਲਾਭਕਾਰੀ- ਰੋਜ਼ਾਨਾ ਸੰਤਰੇ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਲਈ ਨਿਯਮਤ ਰੂਪ ਵਿੱਚ ਸੰਤਰੇ ਦੀ ਵਰਤੋਂ ਕਰਨੀ ਚਾਹੀਦੀ ਹੈ ।

eyes

ਜ਼ੁਕਾਮ ਤੋਂ ਰਾਹਤ- ਔਲੇ ਤੋਂ ਬਾਅਦ ਜੇ ਕਿਸੇ ਫ਼ਲ ਵਿੱਚ ਸਭ ਤੋਂ ਵੱਧ ਵਿਟਾਮਿਨ 'ਸੀ' ਹੈ ਤਾਂ ਉਹ ਫਲ ਸੰਤਰਾ ਹੀ ਹੈ | ਜਿਸ ਕਰਕੇ ਸੰਤਰੇ ਦੇ ਸੇਵਨ ਦੇ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ।

cold

ਮਾਨਸਿਕ ਤਣਾਅ ਦੂਰ ਕਰੋ- ਸੰਤਰੇ ਫ਼ਲ ਦੇ ਸੇਵਨ ਨਾਲ ਦਿਮਾਗੀ ਥਕਾਨ ਅਤੇ ਚਿੜਚਿੜਾਪਨ ਦੂਰ ਹੁੰਦਾ ਹੈ |ਜਿਸ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ ।

stress

ਕਿਡਨੀ ਸਟੋਨ- ਸੰਤਰੇ ਦਾ ਸੇਵਨ ਗੁਰਦੇ ਲਈ ਬਹੁਤ ਹੀ ਫਾਇਦੇਮੰਦ ਹੈ । ਇਸ ਫ਼ਲ ਦੀ ਵਰਤੋਂ ਕਰਨ ਨਾਲ ਕਿਡਨੀ ਦੀ ਪੱਥਰੀ ਦਾ ਖਤਰਾ ਵੀ ਘੱਟ ਹੁੰਦਾ ਹੈ । ਇਸ ਤੋਂ ਇਲਾਵਾ ਇਹ ਯੂਰਿਕ ਐਸਿਡ ਨੂੰ ਵੀ ਘੱਟ ਕਰਦਾ ਹੈ।

kidney stone


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network