Advertisment

ਜਾਣੋ ਪਪੀਤੇ ਦੇ ਫਾਇਦਿਆਂ ਬਾਰੇ, ਇਹ ਫਲ ਕਰਦਾ ਹੈ ਬਿਮਾਰੀਆਂ ਨੂੰ ਦੂਰ

author-image
By Lajwinder kaur
New Update
ਜਾਣੋ ਪਪੀਤੇ ਦੇ ਫਾਇਦਿਆਂ ਬਾਰੇ, ਇਹ ਫਲ ਕਰਦਾ ਹੈ ਬਿਮਾਰੀਆਂ ਨੂੰ ਦੂਰ
Advertisment
ਪਪੀਤਾ ਦੇ ਫਾਇਦਿਆਂ ਬਾਰੇ ਜਾਣੇ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ । ਪਪੀਤਾ ਇੱਕ ਅਜਿਹਾ ਫਲ ਹੈ, ਜੋ ਹਰ ਜਗ੍ਹਾ 'ਤੇ ਆਸਾਨੀ ਨਾਲ ਮਿਲ ਜਾਂਦਾ ਹੈ ।  ਇਹ ਸਦਾਬਹਾਰ ਫਲ ਹੈ । ਪਪੀਤਾ 'ਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ । ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਬੀ ਅਤੇ ਬੀ 2 ਮੌਜੂਦ ਹੁੰਦਾ ਹੈ । publive-image ਅੱਖਾਂ ਲਈ ਫਾਇਦੇਮੰਦ- ਪਪੀਤੇ 'ਚ ਵਿਟਾਮਿਨ ਏ ਦੀ ਕਾਫੀ ਮਾਤਰਾ ਹੋਣ ਕਾਰਨ ਇਹ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੈ । ਇਸ ਤੋਂ ਇਲਾਵਾ ਇਹ ਕਈ ਰੋਗਾਂ ਨਾਲ ਲੜਨ ਦੀ ਵੀ ਸਮਰੱਥਾ ਸਾਡੇ ਸਰੀਰ ਨੂੰ ਪ੍ਰਦਾਨ ਕਰਦਾ ਹੈ।
Advertisment
publive-image ਪੇਟ ਦੇ ਲਈ ਫਾਇਦੇਮੰਦ- ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜੋ ਪੇਟ ਦੇ ਚੰਗੀ ਤਰ੍ਹਾਂ ਸਾਫ ਨਾ ਹੋਣ ਤੋਂ ਪ੍ਰੇਸ਼ਾਨ ਰਹਿੰਦੇ ਨੇ । ਹਰ ਰੋਜ਼ ਸਵੇਰੇ ਖਾਲੀ ਪੇਟ ਪਪੀਤਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਬਵਾਸੀਰ ਤੋਂ ਆਰਾਮ ਮਿਲਦਾ ਹੈ । ਪਪੀਤੇ ਦੀ ਵਰਤੋਂ ਕਰਨ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਗੈਸ, ਪੇਟ 'ਚ ਦਰਦ ਅਤੇ ਉਲਟੀ ਆਦਿ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। skin   ਚਮੜੀ ਦੇ ਰੋਗਾਂ ਤੋਂ ਆਰਾਮ- ਕੱਚੇ ਪਪੀਤੇ ਦਾ ਰਸ ਜੇਕਰ ਖਾਜ, ਖੁਜਲੀ, ਦਾਦ 'ਤੇ ਲਗਾਇਆ ਜਾਵੇ ਤਾਂ ਜਲਦ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਚਿਹਰੇ ਉੱਤੇ ਪਪੀਤੇ ਦਾ ਲੇਪ ਬਣਾ ਕੇ ਲਗਾਓ ਤਾਂ ਇਸ ਦੇ ਫ਼ਿਨਸਿਆਂ ਤੋਂ ਆਰਾਮ ਮਿਲਦਾ ਹੈ ਤੇ ਚਿਹਰੇ ਤੇ ਚਮਕ ਆ ਜਾਂਦੀ ਹੈ । publive-image ਭਾਰ ਨੂੰ ਘਟਾਉਂਦਾ ਹੈ- ਜੰਕ ਫੂਡ ਖਾਣ ਕਰਕੇ ਜ਼ਿਆਦਾਤਰ ਲੋਕ ਮੋਟਾਪੇ ਦੇ ਸ਼ਿਕਾਰ ਨੇ । ਭਾਰ ਘੱਟ ਕਰਨ ਲਈ ਲੋਕ ਜਿਮ ਅਤੇ ਡਾਈਟ ਚਾਰਟ ਨੂੰ ਫਾਲੋ ਕਰਦੇ ਹਨ । ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ 'ਚ ਪਪੀਤੇ ਨੂੰ ਜ਼ਰੂਰ ਸ਼ਾਮਿਲ ਕਰੋ ।
Advertisment
publive-image ਪਪੀਤੇ ਦੇ ਪੱਤਿਆਂ ਦੇ ਫਾਇਦੇ- ਪਪੀਤੇ ਦੇ ਪੱਤੇ ਵੀ ਔਸ਼ਧੀ ਗੁਣਾਂ ਵਾਲੇ ਹੁੰਦੇ ਨੇ । ਸਰੀਰ ਚ ਸੈੱਲ ਘੱਟ ਹੋਣ ਤੇ ਪਪੀਤੇ ਦੇ ਪੱਤਿਆਂ ਦਾ ਰਸ ਪੀਣ ਨਾਲ ਫਾਇਦਾ ਪਹੁੰਚਦਾ ਹੈ । publive-image ਖੂਨ ਦੀ ਕਮੀ ਨੂੰ ਕਰਦਾ ਦੂਰ- ਪਪੀਤਾ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ । ਇਸ ਲਈ ਜਿਨ੍ਹਾਂ ਲੋਕਾਂ ਦੇ ਸਰੀਰ 'ਚ ਖੂਨ ਦੀ ਕਮੀ ਹੋਵੇ ਤਾਂ ਹਰ ਰੋਜ ਪਪੀਤੇ ਦੀ ਵਰਤੋਂ ਕਰੋ । publive-image ਕੋਲੈਸਟ੍ਰੋਲ ਦੀ ਪ੍ਰੇਸ਼ਾਨੀ ਨੂੰ ਕਰੇ ਦੂਰ- ਅੱਜ-ਕੱਲ੍ਹ ਦੇ ਖਾਣ ਵਾਲੇ ਲਾਈਫ ਸਟਾਈਲ ਕਰਕੇ ਜ਼ਿਆਦਾਤਰ ਲੋਕਾਂ ‘ਚ ਕੋਲੈਸਟ੍ਰੋਲ ਦੀ ਪ੍ਰੇਸ਼ਾਨੀ ਆਮ ਹੁੰਦੀ ਜਾ ਰਹੀ ਹੈ, ਜੋ ਹਾਰਟ ਅਟੈਕ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਹੋਰ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ । ਪਪੀਤਾ ਫਲ ਇਸ ਨੂੰ ਕੰਟਰੋਲ 'ਚ ਰੱਖਦਾ ਹੈ, ਕਿਉਂਕਿ ਇਸ 'ਚ ਫਾਈਬਰ, ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਖੂਨ ਦੀਆਂ ਨਾੜੀਆਂ 'ਚ ਕੋਲੈਸਟ੍ਰੋਲ ਨੂੰ ਜੰਮਣ ਨਹੀਂ ਦਿੰਦੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment