ਮੂਲੀਆਂ ਖਾਣ ਨਾਲ ਹੁੰਦੀਆਂ ਨੇ ਕਈ ਬਿਮਾਰੀਆਂ ਦੂਰ, ਜਾਣੋ ਫਾਇਦਿਆਂ ਬਾਰੇ

written by Lajwinder kaur | October 12, 2020

ਸਰਦ ਰੁੱਤ ਸ਼ੁਰੂ ਹੋ ਚੁੱਕੀ ਹੈ । ਜਿਸ ਕਰਕੇ ਵੱਡੀ ਮਾਤਰਾ ‘ਚ ਹਰੀਆਂ ਸਬਜ਼ੀਆਂ ਬਜ਼ਾਰਾਂ ‘ਚ ਪਾਈਆਂ ਜਾਂਦੀਆਂ ਹਨ । ਜਿਸ ਕਰਕੇ ਮੂਲੀ ਤੇ ਗਾਜ਼ਰ ਭਰਪੂਰ ਮਾਤਰਾ ‘ਚ ਪਾਈ ਜਾਂਦੀ ਹੈ ।

radish pic

ਹੋਰ ਪੜ੍ਹੋ :ਸ਼ਿਲਪਾ ਸ਼ੈੱਟੀ ਦਾ ਨਵਾਂ ਵੀਡੀਓ ਹੋਇਆ ਵਾਇਰਲ, ਹਸੀਨ ਵਾਦੀਆਂ ‘ਚ ਝੂਮਦੀ ਆਈ ਨਜ਼ਰ

ਮੂਲੀ ਇਨੀਂ ਦਿਨੀ ਆਮ ਪਾਈ ਜਾਂਦੀ ਹੈ । ਇਸ ਦੀ ਵਰਤੋਂ ਹਰ ਘਰ 'ਚ ਸਲਾਦ, ਸਬਜ਼ੀ ਜਾਂ ਪਰੌਂਠੇ ਬਣਾਉਣ ਲਈ ਕੀਤੀ ਜਾਂਦੀ ਹੈ । ਬੇਸ਼ੱਕ ਖਾਣੇ 'ਚ ਇਹ ਥੋੜ੍ਹੀ ਤਿੱਖੀ ਹੋਵੇ ਪਰ ਸਿਹਤ ਲਈ ਇਹ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੈ । ਇੰਨਾ ਹੀ ਨਹੀਂ ਇਸ ਦੀ ਵਰਤੋਂ ਹੋਰ ਵੀ ਕਈ ਬਿਮਾਰੀਆਂ ਤੋਂ ਬਚਣ 'ਚ ਮਦਦ ਕਰਦੀ ਹੈ।

ਮੂਲੀ ਖਾਣ ਦੇ ਫਾਇਦੇ-

ਪੱਥਰੀ ਤੋਂ ਛੁਟਕਾਰਾ - ਮੂਲੀ ਸਾਡੇ ਸਰੀਰ ਲਈ ਬਹੁਤ ਗੁਣਕਾਰੀ ਹੈ । ਜੇਕਰ ਅੱਧਾ ਕਿਲੋ ਪਾਣੀ ਵਿੱਚ 35-40 ਗ੍ਰਾਮ ਮੂਲੀ ਦੇ ਬੀਜ ਉਬਾਲ ਕੇ ਪਾਣੀ ਅੱਧਾ ਰਹਿ ਜਾਣ ਤੋਂ ਬਾਅਦ ਪੁਣ ਕੇ ਪੀਤਾ ਜਾਵੇ ਤਾਂ ਦੋ ਹਫ਼ਤੇ ਵਿੱਚ ਗੁਰਦੇ ਦੀ ਪੱਥਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਮੂਲੀ ਦਾ ਰਸ ਪਿੱਤੇ ਦੀ ਪੱਥਰੀ ਬਣਨ ਤੋਂ ਵੀ ਰੋਕਦਾ ਹੈ ।

ਗਠੀਏ ਤੋਂ ਬਚਾਅ- ਮੂਲੀ ਦੇ ਇੱਕ ਕੱਪ ਰਸ ਵਿੱਚ 15-20 ਬੂੰਦਾਂ ਅਦਰਕ ਦਾ ਰਸ ਪਾ ਕੇ ਇੱਕ ਹਫਤੇ ਸਵੇਰੇ-ਸ਼ਾਮ ਪੀਣ ਦੇ ਨਾਲ ਫਾਇਦਾ ਹੁੰਦਾ ਹੈ । ਇੱਕ ਹਫਤਾ ਹਰ ਰੋਜ਼ ਮੂਲੀ ਬੀਜ ਪੀਸ ਕੇ ਇਨ੍ਹਾਂ ਨੂੰ ਤਿਲਾਂ ਦੇ ਤੇਲ ਵਿੱਚ ਭੁੱਲ ਕੇ ਇਸ ਨੂੰ ਗਠੀਏ ਤੋਂ ਪੀੜਤ ਅੰਗਾਂ ‘ਤੇ ਲੇਪ ਕਰਕੇ ਉੱਪਰ ਪੱਟੀ ਬੰਨ੍ਹ ਲਵੋ । ਇਸ ਨਾਲ ਰਾਹਤ ਮਹਿਸੂਸ ਹੋਵੇਗੀ ।

radish red color

ਚਿਹਰੇ ਦੇ ਦਾਗ ਤੇ ਛਾਈਆਂ ਤੋਂ ਰਾਹਤ: ਬਹੁਤ ਸਾਰੇ ਲੋਕ ਜ਼ਿਆਦਾਤਰ ਔਰਤਾਂ ਛਾਈਆਂ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ । ਇਕ ਹਫਤਾ ਰੋਜ਼ਾਨਾ ਇਕ ਕੱਪ ਮੂਲੀ ਤੇ ਉਸ ਦੇ ਪੱਤਿਆਂ ਦਾ ਰਸ ਪੀਣ ਨਾਲ ਚਿਹਰੇ ਦੇ ਦਾਗ ਅਤੇ ਛਾਈਆਂ ਮਿਟ ਜਾਂਦੀਆਂ ਹਨ ਅਤੇ ਚਿਹਰਾ ਨਿਖਰ ਆ ਜਾਂਦਾ ਹੈ ।

hair fall problem

ਵਾਲ ਝੜਨਾ ਤੋਂ ਰਾਹਤ: ਜੇ ਤੁਸੀਂ ਵੀ ਵਾਲ ਝੜਨ ਤੋਂ ਪ੍ਰੇਸ਼ਾਨ ਹੋ ਤਾਂ ਮੂਲੀ ਦੀ ਸਹਾਇਤਾ ਦੇ ਨਾਲ ਇਸ ਰੋਗ ਤੋਂ ਛੁਟਕਾਰਾ ਪਾਓ । ਬਿਨਾਂ ਛਿੱਲੇ ਮੂਲੀ ਤੇ ਉਸ ਦੇ ਨਰਮ ਪੱਤਿਆਂ ਨੂੰ ਖਾਂਦੇ ਰਹਿਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ।

radish pic2

ਪੀਲੀਆ ਰੋਗ ਤੋਂ ਰਾਹਤ- ਪੀਲੀਆ ਰੋਗ ਤੋਂ ਪੀੜਤ ਹੋਣ 'ਤੇ ਤਾਜ਼ੀ ਮੂਲੀ ਦਾ ਰਸ ਪੀਓ । ਇਸ ਤੋਂ ਇਲਾਵਾ ਰੋਜ਼ ਸਵੇਰੇ 1 ਮੂਲੀ ਖਾਣ ਨਾਲ ਵੀ ਪੀਲੀਆ ਰੋਗ ਦੂਰ ਹੋ ਜਾਂਦਾ ਹੈ ।

 

You may also like