ਵਿਆਹ ਤੋਂ 40 ਸਾਲ ਬਾਅਦ ਧਰਮਿੰਦਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਬੋਲੀ ਹੇਮਾ ਮਾਲਿਨੀ

written by Rupinder Kaler | October 19, 2020

ਹੇਮਾ ਮਾਲਿਨੀ ਤੇ ਧਰਮਿੰਦਰ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਦੋਹਾਂ ਦੇ ਵਿਆਹ ਨੂੰ 40 ਸਾਲ ਹੋ ਗਏ ਹਨ । ਪਰ ਦੋਹਾਂ ਨੂੰ ਇੱਕਠੇ ਸਮਾਂ ਬਿਤਾਉਣ ਦਾ ਮੌਕਾ ਨਹੀਂ ਮਿਲਿਆ । ਹੇਮਾ ਮਾਲਿਨੀ ਨੇ ਹਾਲ ਹੀ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ । ਹਾਲਾਂਕਿ ਉਹਨਾਂ ਨੇ ਇਸ ਗੱਲ ਤੇ ਅਫਸੋਸ ਨਹੀਂ ਜਤਾਇਆ ।  Hema Malini ਹੋਰ ਪੜ੍ਹੋ :

hema-malini hema-malini
ਹੇਮਾ ਨੇ ਇੱਕ ਵੈੱਬ ਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੁਝ ਰਾਜ਼ ਖੋਲੇ । ਹੇਮਾ ਮਾਲਿਨੀ ਨੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ‘ਮੈਨੂੰ ਵਿਆਹ ਤੋਂ ਬਾਅਦ ਧਰਮ ਜੀ ਨਾਲ ਬਹੁਤ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਨਹੀਂ ਮਿਲਿਆ । ਪਰ ਠੀਕ ਹੈ । ਅਸੀਂ ਜਿਹੜਾ ਸਮਾਂ ਬਿਤਾਇਆ ਉਹ ਬਹੁਤ ਕੀਮਤੀ ਸੀ । Dharmendera And Hema Malini ਇਹ ਕਿਉਂ ਨਹੀਂ ਕੀਤਾ ….ਉਹ ਕਿਉਂ ਨਹੀਂ ਕੀਤਾ …ਵਰਗੀਆਂ ਗੱਲਾਂ ਤੇ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ । ਮੈਂ ਆਪਣੇ ਪਿਆਰ ਕਰਨ ਵਾਲਿਆਂ ਨਾਲ ਸ਼ਿਕਾਇਤਾਂ ਕਰਨ ਵਿੱਚ ਸਮਾਂ ਬਰਬਾਦ ਨਹੀਂ ਕੀਤਾ’। ਹੇਮਾ ਮਾਲਿਨੀ ਨੂੰ ਫ਼ਿਲਮ ਸ਼ੋਅਲੇ ਦੀ ਸ਼ੂਟਿੰਗ ਦੌਰਾਨ ਧਰਮਿੰਦਰ ਨਾਲ ਪਿਆਰ ਹੋਇਆ ਸੀ ਤੇ 1979 ਵਿੱਚ ਦੋਹਾਂ ਨੇ ਵਿਆਹ ਕਰਵਾ ਲਿਆ ਸੀ ।

0 Comments
0

You may also like