ਹੇਮਾ ਮਾਲਿਨੀ ਡਾਂਡੀਆ ਕਰਦੀ ਹੋਈ ਆਈ ਨਜ਼ਰ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ

Written by  Shaminder   |  November 13th 2021 04:31 PM  |  Updated: November 13th 2021 04:43 PM

ਹੇਮਾ ਮਾਲਿਨੀ ਡਾਂਡੀਆ ਕਰਦੀ ਹੋਈ ਆਈ ਨਜ਼ਰ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ

ਹੇਮਾ ਮਾਲਿਨੀ (Hema Malini) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਹੇਮਾ ਮਾਲਿਨੀ ਡਾਂਡੀਆ (Dandiya) ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ (Video)‘ਚ ਤੁਸੀਂ ਵੇਖ ਸਕਦੇ ਹੋ ਕਿ ਵਰਿੰਦਾਵਨ ‘ਚ ਯਮੁਨਾ ਦੇ ਕਿਨਾਰੇ ਬ੍ਰਜ ਉਤਸਵ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਸੀ ।ਇਸ ਦੌਰਾਨ ਉਹ ਖੂਬ ਇਨਜੁਆਏ ਕਰਦੀ ਹੋਈ ਦਿਖਾਈ ਦਿੱਤੀ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹੇਮਾ ਮਾਲਿਨੀ ਨੇ ਲਿਖਿਆ ਕਿ ‘ਬ੍ਰਜ ਉਤਸਵ 2021 ‘ਚ ਕਲਾਕਾਰਾਂ ਦੇ ਨਾਲ ਡਾਂਡੀਆ ਦਾ ਅਨੰਦ ਲੈਂਦੇ ਹੋਏ’ ।

Esha DeolHema malini Image Source: Instagram

ਹੋਰ ਪੜ੍ਹੋ : ਰੈਪਰ ਬਾਦਸ਼ਾਹ ਇੱਕ ਵਾਰ ਫਿਰ ਮੁਸ਼ਕਿਲਾਂ ਵਿੱਚ ਘਿਰੇ, ਲੱਗੇ ਇਸ ਤਰ੍ਹਾਂ ਦੇ ਇਲਜ਼ਾਮ

ਹੇਮਾ ਮਾਲਿਨੀ ਨੇ ਇਸ ਵੀਡੀਓ ‘ਚ ਪੀਲੇ ਰੰਗ ਦੀ ਸਾੜ੍ਹੀ ਪਾਈ ਹੋਈ ਹੈ । ਇਸ ਵੀਡੀਓ ‘ਤੇ ਅਦਾਕਾਰਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਵੀ ਕੀਤੇ ਜਾ ਰਹੇ ਹਨ । ਹੇਮਾ ਮਾਲਿਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਉਨ੍ਹਾਂ ਨੇ ਧਰਮਿੰਦਰ ਦੇ ਨਾਲ ਵਿਆਹ ਕਰਵਾਇਆ ਹੈ । ਡ੍ਰੀਮ ਗਰਲ ਦੇ ਨਾਂਅ ਨਾਲ ਮਸ਼ਹੂਰ ਹੇਮਾ ਮਾਲਿਨੀ ਦੀਆਂ ਦੋ ਧੀਆਂ ਹਨ । ਜੋ ਕਿ ਵਿਆਹੀਆਂ ਹੋਈਆਂ ਹਨ ਇਕ ਦਾ ਨਾਂਅ ਈਸ਼ਾ ਦਿਓਲ ਹੈ ਅਤੇ ਦੂਜੀ ਦਾ ਨਾਂਅ ਅਹਾਨਾ ਦਿਓਲ ਹੈ । ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਲਵ ਸਟੋਰੀ ਫ਼ਿਲਮਾਂ ਦੀ ਸ਼ੂਟਿੰਗ ਦੇ ਦੌਰਾਨ ਹੀ ਸ਼ੁਰੂ ਹੋਈ ਸੀ । ਇਸ ਤੋਂ ਪਹਿਲਾਂ ਧਰਮਿੰਦਰ ਨੇ ਪ੍ਰਕਾਸ਼ ਕੌਰ ਦੇ ਨਾਲ ਵਿਆਹ ਕਰਵਾਇਆ ਸੀ ।ਜਿਸ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ ਅਤੇ ਦੋ ਪੁੱਤਰ ਹਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network