ਇਹ ਨੇ ਕੁਝ ਬੇਹੱਦ ਅਸਰਦਾਰ ਯੋਗ ਆਸਣ, ਜਾਣੋ ਇਨ੍ਹਾਂ ਦੇ ਫਾਇਦਿਆਂ ਬਾਰੇ

written by Lajwinder kaur | October 11, 2020

ਅੱਜ ਕੱਲ੍ਹ ਦੇ ਲਾਈਵ ਸਟਾਈਲ ਕਰਕੇ ਲੋਕੀ ਜ਼ਿਆਦਾਤਰ ਮਾਨਸਿਕ ਤਣਾਅ ਤੋਂ ਪੀੜਤ ਨੇ । ਇਸ ਲਈ ਯੋਗ ਦਾ ਸਾਡੇ ਜੀਵਨ ‘ਚ ਹੋਣਾ ਬਹੁਤ ਜ਼ਰੂਰੀ ਹੈ । ਯੋਗ ਇੱਕ ਤਰ੍ਹਾਂ ਦੀ ਅਧਿਆਤਮਕ ਪ੍ਰਕਿਰਿਆ ਹੈ ਜੋ ਸਾਡੇ ਮਨ, ਸਰੀਰ ਅਤੇ ਆਤਮਾ ਨੂੰ ਇਕੱਠੇ ਲਿਆ ਕੇ ਜੀਵਨ ਨੂੰ ਖੁਸ਼ਨੁਮਾ ਬਣਾ ਦਿੰਦਾ ਹੈ ।asan pic-1

ਹੋਰ ਪੜ੍ਹੋ : DUGHTERS DAY ‘ਤੇ ਕਪਿਲ ਸ਼ਰਮਾ ਨੇ ਆਪਣੀ ਧੀ ਅਨਾਇਰਾ ਦੀਆਂ ਕਿਊਟ ਤਸਵੀਰਾਂ ਕੀਤੀਆਂ ਸ਼ੇਅਰ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

ਯੋਗ ਆਸਣ ਕਰਨ ਦੇ ਨਾਲ ਸੰਜਮ, ਲਗਨ ਅਤੇ ਲਗਾਤਾਰ ਅਭਿਆਸ ਨਾਲ ਅਸਥਮਾ, ਸ਼ੂਗਰ, ਬਲੱਡ ਪ੍ਰੈਸ਼ਰ, ਗਠੀਆ, ਪਾਚਨ ਵਿਕਾਰ, ਗਲਾ, ਅੱਖਾਂ, ਨੀਂਦ ਘੱਟ ਆਉਣਾ, ਮਾਨਸਿਕ ਅਸ਼ਾਂਤੀ, ਜ਼ੁਕਾਮ, ਕਮਰ ਦਰਦ ਆਦਿ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ । ਆਓ ਜਾਣਦੇ ਹਾਂ ਕੁਝ ਅਜਿਹੇ ਯੋਗ ਆਸਣਾਂ ਬਾਰੇ-

kapalbhati pranayam

ਕਪਾਲਭਾਤੀ ਆਸਣ- ਕਪਾਲਭਾਤੀ ਆਸਣ ਕਰਨ ਦੇ ਨਾਲ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਨੂੰ ਵਧਾਉਂਦਾ ਹੈ ਤੇ ਖੂਨ ਨੂੰ ਸਾਫ਼ ਕਰਨ ‘ਚ ਸਹਾਇਤਾ ਮਿਲਦੀ ਹੈ । ਉਸ ਨਾਲ ਸਰੀਰ ਵਿੱਚ ਹਲਕਾਪਣ ਮਹਿਸੂਸ ਹੁੰਦਾ ਹੈ ।

 

ਵਿਪਰੀਤ ਕਰਣੀ- ਇਹ ਆਸਣ ਪੈਰ, ਗੋਡੇ ਨਾਲ ਜੁੜੇ ਦਰਦਾਂ ਵਿੱਚ ਰਾਹਤ ਦਿੰਦਾ ਹੈ। ਪੇਸ਼ਾਬ ਨਾਲ ਸਬੰਧਿਤ ਸਮੱਸਿਆਵਾਂ ਵਿੱਚ ਮਦਦਗਾਰ ਹੈ । ਇਸ ਤੋਂ ਇਲਾਵਾ ਮਨ ਵੀ ਸ਼ਾਂਤ ਹੁੰਦਾ ਹੈ ਤੇ ਸਰੀਰ ‘ਚ ਨਵੀਂ ਊਰਜਾ ਆਉਂਦੀ ਹੈ ।

dhanura asana

ਧਨੁਰ ਆਸਣ- ਧਨੁਰ ਆਸਣ ਨਾਲ ਸਰੀਰ ਵਿੱਚ ਖੂਨ ਦਾ ਪ੍ਰਭਾਵ ਵਧਦਾ ਹੈ ਅਤੇ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਸਰੀਰ ਦੀ ਚਮੜੀ ਵਿੱਚ ਕੁਦਰਤੀ ਚਮਕ ਆਉਂਦੀ ਹੈ ਅਤੇ ਚਮੜੀ ਦੀ ਰੰਗਤ ਵਿੱਚ ਨਿਖਾਰ ਵੀ ਆਉਂਦਾ ਹੈ।

pranayama asana

ਪ੍ਰਾਣਾਯਾਮ ਆਸਣ- ਆਸਣ ਕਰਨੇ ਜਿੰਨੇ ਜ਼ਰੂਰੀ ਹਨ ਉਸ ਤੋਂ ਵੱਧ ਜ਼ਰੂਰੀ ਪ੍ਰਾਣਾਯਾਮ ਹੈ । ਧੀਮੀ ਗਤੀ ਵਿੱਚ ਲਏ ਗਏ ਡੂੰਘੇ ਸਾਂਹ ਸਰੀਰ ਲਈ ਲਾਹੇਮੰਦ ਹੁੰਦੇ ਨੇ ਤੇ  ਮਨ ਨੂੰ ਸ਼ਾਂਤ ਕਰਦੇ ਹਨ । ਇਸ ਤੋਂ ਇਲਾਵਾ ਇਸ ਨਾਲ ਤੁਹਾਡਾ ਵਿਗੜਿਆ ਹੋਇਆ ਸੁਭਾਅ ਵੀ ਠੀਕ ਹੁੰਦਾ ਹੈ ।

You may also like