ਇਹ ਹੈ ਬਾਲੀਵੁੱਡ ਦੇ ਉਹਨਾਂ ਸਿਤਾਰਿਆਂ ਦੀ ਲਿਸਟ ਜਿਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਕਰਵਾਇਆ ਵਿਆਹ

written by Rupinder Kaler | October 01, 2021

ਬਾਲੀਵੁੱਡ ਵਿੱਚ ਬਹੁਤ ਸਾਰੇ ਸਿਤਾਰੇ (Bollywood Celebs)  ਹਨ, ਜਿਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੀ ਆਪਣਾ ਹਮ ਸਫ਼ਰ ਬਣਾ ਲਿਆ ਸੀ । ਇਸ ਆਰਟੀਕਲ ਵਿੱਚ ਉਹਨਾਂ ਅਦਾਕਾਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਹੀ ਵਿਆਹ ਕਰਵਾ ਕੇ ਆਪਣਾ ਘਰ ਵਸਾ ਲਿਆ ਸੀ । ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਸਾਇਰਾ ਬਾਨੋ ਤੇ ਦਿਲੀਪ ਕੁਮਾਰ ਆਉਂਦੇ ਹਨ ।  ਸਾਇਰਾ ਬਾਨੋ ਕਈ ਇੰਟਰਵਿਊ ਵਿੱਚ ਇੱਸ ਗੱਲ ਦਾ ਖੁਲਾਸਾ ਕਰ ਚੁੱਕੀ ਹੈ ਕਿ ਦਿਲੀਪ ਕੁਮਾਰ ਨੂੰ ਉਹ ਬਚਪਨ ਤੋਂ ਹੀ ਪਸੰਦ ਕਰਦੀ ਸੀ । ਇੱਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਉਹ ਉਹਨਾਂ ਬਾਰੇ ਸੋਚਦੀ ਰਹਿੰਦੀ ਸੀ । ਜਦੋਂ ਦੋਹਾਂ ਨੇ ਵਿਆਹ ਕਰਵਾਇਆ ਤਾਂ ਦਿਲੀਪ ਕੁਮਾਰ 44 ਸਾਲਾਂ ਦੇ ਸਨ ਤੇ ਸਾਇਰਾ ਬਾਲੋ 22 ਸਾਲ ਦੀ ।

Pic Courtesy: google

ਹੋਰ ਪੜ੍ਹੋ :

‘ਮੂਸਾ ਜੱਟ’ ਫ਼ਿਲਮ ’ਤੇ ਪਾਬੰਦੀ ਲੱਗਣ ਤੋਂ ਬਾਅਦ ਅਦਾਕਾਰ ਸ਼ੁਭ ਸੰਧੂ ਨੇ ਸਾਂਝੀ ਕੀਤੀ ਭਾਵੁਕ ਪੋਸਟ

Pic Courtesy: google

ਈਸ਼ਾ ਦਿਓਲ ਨੇ ਇਸ ਤਰ੍ਹਾਂ ਦੇ ਸ਼ਖਸ ਨਾਲ ਵਿਆਹ ਕੀਤਾ ਸੀ ਜਿਸ ਤੋਂ ਆਮ ਲੋਕ ਅਣਜਾਣ ਸਨ । ਈਸ਼ਾ ਨੇ ਵੀ ਆਪਣੇ ਪ੍ਰਸ਼ੰਸਕ ਤੇ ਚਾਹੁਣ ਵਾਲੇ ਨਾਲ ਵਿਆਹ ਕੀਤਾ ਸੀ । ਈਸ਼ਾ ਦੇ ਪਤੀ ਭਰਤ ਈਸ਼ਾ ਨੂੰ ਸਕੂਲ ਦੇ ਦਿਨਾਂ ਤੋਂ ਹੀ ਜਾਣਦੇ ਸਨ ਤੇ ਉਸ ਨੂੰ ਪਸੰਦ ਕਰਦੇ ਸਨ ।

Pic Courtesy: google

ਜਤਿੰਦਰ ਵੀ ਆਪਣੇ ਸਮੇਂ ਦੇ ਸੁਪਰ ਸਟਾਰ ਸਨ । ਉਹਨਾਂ ਤੇ ਹਜ਼ਾਰਾਂ ਕੁੜੀਆਂ ਮਰਦੀਆਂ ਸਨ । ਬ੍ਰਿਟਿਸ਼ ਏਅਰਵੇਜ ਦੀ ਏਅਰ ਹੋਸਟੇਜ ਸ਼ੋਭਾ ਵੀ ਉਹਨਾਂ ਦੇ ਚਾਹੁਣ ਵਾਲਿਆਂ ਦੀ ਲਿਸਟ ਵਿੱਚ ਸੀ । ਸ਼ੋਭਾ ਨਾਲ ਇੱਕ ਦੋ ਮੁਲਾਕਾਤਾਂ ਤੋਂ ਬਾਅਦ ਜਤਿੰਦਰ ਨੇ ਉਹਨਾਂ ਨਾਲ ਵਿਆਹ ਕਰ ਲਿਆ ।

Pic Courtesy: google

ਅਦਾਕਾਰਾ ਮੁਮਤਾਜ (mumtaz) ਵੀ ਆਪਣੀ ਖੂਬਸੁਰਤੀ ਨਾਲ ਹਰ ਇੱਕ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਸੀ । ਇਹਨਾਂ ਦੀਵਾਨਿਆਂ ਵਿੱਚ ਮਯੂਰ ਵੀ ਸ਼ਾਮਿਲ ਸੀ । ਮਯੂਰ ਏਨੇਂ ਲੱਕੀ ਸਨ ਕਿ ਮੁਮਤਾਜ਼ ਵੀ ਉਹਨਾਂ ਤੇ ਮਰ ਮਿਟੀ ਸੀ । ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ ਸੀ ।

Pic Courtesy: google

ਇਸੇ ਤਰ੍ਹਾਂ ਰਾਜ ਕੁੰਦਰਾ ਵੀ ਸ਼ਿਲਪਾ ਸ਼ੈੱਟੀ (shilpa-shetty) ਦੇ ਪ੍ਰਸ਼ੰਸਕ ਸਨ । ਇਸ ਜੋੜੀ ਨੇ ਵੀ 2009 ਵਿੱਚ ਵਿਆਹ ਕਰ ਲਿਆ ਸੀ ।

0 Comments
0

You may also like